11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਸੈਲਾਨੀਆਂ ਨੂੰ ਐਲੀਵੇਟਿਡ ਰੋਡ 'ਤੇ ਮਿਲਦਾ ਘੁੱਪ ਹਨੇਰਾ <br/>

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਧਾਰਮਿਕ ਤੇ ਇਤਿਹਾਸਕ ਨਗਰੀ ਹੋਣ ਕਰਕੇ ਇਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਤੇ ਸੈਲਾਨੀ ਆਉਂਦੇ ਹਨ | ਇਸ ਨਗਰੀ ਦੇ ਅੰਦਰ ਦਾਖਲ ਹੁੰਦੇ ਹੀ ਕਰੀਬ ਸਾਢੇ ਤਿੰਨ ਕਿਲੋਮੀਟਰ ਲੰਬੀ ਸ਼ਹਿਰ ਦੇ ਵੱਡੇ ਹਿੱਸੇ ਦੇ ਉਪਰੋਂ ਲੰਘਦੀ ਐਲੀਵੇਟਿਡ ਰੋਡ ਬਣੀ ਹੈ | ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀਆਂ ਵਿਚੋਂ ਵਧੇਰੇ ਕਰਕੇ ਇਸ ਪੁਲ ਤੋਂ ਲੰਘਦੇ ਹਨ ਪਰ ਇਹ ਪੁਲ ਕਈ ਸਮੱਸਿਆਵਾਂ ਨਾਲ ਭਰਿਆ ਹੋਇਆ ਹੈ | ਇਸ ਪੁਲ ਦੇ ਸ਼ੁਰੂ 'ਚ ਹੀ ਬਿਜਲਈ ਦਿਸ਼ਾ ਸੂਚਕ ਸਕਰੀਨਾਂ ਲਗਾਈਆਂ ਗਈਆਂ ਸਨ ਪਰ ਉਹ ਵੀ ਕਈ ਸਾਲਾਂ ਤੋਂ ਬੰਦ ਪਈਆਂ ਹਨ | ਇਸ ਸੰਬੰਧੀ ਕਈ ਵਾਰ ਨਿਗਮ ਪ੍ਰਸ਼ਾਸਨ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਪਰ ਉਨ੍ਹਾਂ ਦਾ ਕੋਈ ਹੱਲ ਹੋਇਆ ਨਹੀਂ ਹੁਣ ਐਲੀਵੇਟਿਡ ਰੋਡ 'ਤੇ ਲੱਗੀ ਸਟਰੀਟ ਲਾਈਟ ਦੀ ਮੰਦੀ ਹਾਲਤ ਹੋ ਗਈ ਹੈ | ਪੁਲ ਦੇ ਉਪਰ ਬਹੁਤ ਸਾਰੇ ਹਿੱਸੇ ਵਿਚ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਪੁਲ 'ਤੇ ਘੁਪ ਹਨੇ੍ਹਰਾ ਛਾਇਆ ਹੁੰਦਾ ਹੈ | ਰਾਤ ਦੇ ਸਮੇਂ ਇਸ ਪੁਲ 'ਤੇ ਕੋਈ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਕਰੀਬ ਸਾਢੇ ਤਿੰਨ ਕਿਲੋਮੀਟਰ ਲੰਬੇ ਇਸ ਪੁਲ ਦੇ ਉਪਰ ਪੁਲਿਸ ਦੇ ਵੀ ਕੋਈ ਸੁਰਖਿਆ ਪ੍ਰਬੰਧ ਨਹੀਂ ਹੁੰਦੇ ਹਨ, ਜਿਸ ਕਾਰਨ ਰਾਤ ਦੇ ਹਨ੍ਹੇਰੇ ਵਿਚ ਕਿਸੇ ਵੀ ਤਰ੍ਹਾਂ ਦੀ ਘਟਨਾ ਦਾ ਡਰ ਬਣਿਆ ਰਹਿੰਦਾ ਹੈ | ਇਸ ਸੰਬੰਧ 'ਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਐਲੀਵੇਟਿਡ ਰੋਡ ਤੋਂ ਸਟਰੀਟ ਲਾਈਟ ਦੀਆਂ ਤਾਰਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਸਟਰੀਟ ਲਾਈਟ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਸਟਰੀਟ ਲਾਈਟ ਚਾਲੂ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਤਾਪਮਾਨ ਹੋਰ ਵਧਿਆ ਬਠਿੰਡਾ, ਫਰੀਦਕੋਟ ਪੰਜਾਬ ਦੇ ਸਭ ਤੋਂ ਗਰਮ ਇਲਾਕੇ ਰਹੇ <br/> ਅਗਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਜੇ. ਈ. ਈ. ਮੇਨਜ਼ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24