11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਐਨਸੀਸੀ ਦਾ ਸਾਲਾਨਾ ਟ੍ਰੇਨਿੰਗ ਕੈਂਪ ਸਤਲਾਣੀ ਸਾਹਿਬ ਵਿਖੇ ਸ਼ੁਰੂ

Ad Position 21
No active advertisement
ਅਜੀਤ ਡੈਸਕ 22-04-2026
ਅਟਾਰੀ ਸਰਹੱਦ, 20 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮਿ੍ਤਸਰ ਵਲੋਂ ਕਰਨਲ ਪੀਡੀਐਸ ਬਲ ਕੈਂਪ ਕਮਾਡੈਂਟ ਦੀ ਅਗਵਾਈ ਹੇਠ ਸਲਾਨਾ ਟ੍ਰੇਨਿੰਗ ਕੈਂਪ ਬਾਬਾ ਕੁੰਮਾ ਸਿੰਘ ਇੰਜੀ. ਕਾਲਜ ਸਤਲਾਣੀ ਸਾਹਿਬ ਵਿਖੇ ਅੱਜ ਸ਼ੁਰੂ ਹੋ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਪੀਡੀਐੱਸ ਬੱਲ ਕਮਾਂਡਿੰਗ ਆਫਿਸਰ ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮਿ੍ਤਸਰ ਵਲੋਂ ਦੱਸਿਆ ਗਿਆ ਕਿ ਇਸ ਦਸ ਰੋਜ਼ਾ ਕੈਂਪ ਵਿਚ ਜ਼ਿਲ੍ਹਾ ਅੰਮਿ੍ਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੋਂ ਐੱਨਸੀਸੀ ਕੈਡਟ ਭਾਗ ਲੈ ਰਹੇ ਹਨ | ਇਸ 10 ਰੋਜ਼ਾ ਕੈਂਪ ਵਿਚ ਬੈਸਟ ਫਾਇਰਿੰਗ ਕੰਪਟੀਸ਼ਨ ਤੋਂ ਇਲਾਵਾ ਰਿਪਬਲਿਕ ਡੇ ਪਰੇਡ ਲਈ ਕੈਡਟਾਂ ਦੀ ਚੋਣ ਕੀਤੀ ਜਾਵੇਗੀ | ਅੱਜ ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੇ ਪਹੁੰਚਣ ਵਾਲੇ ਵਿਦਿਆਰਥੀਆਂ ਦਾ ਕੈਂਪ ਵਿੱਚ ਐਨਸੀਸੀ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਤੇ ਡਿਪਟੀ ਕੈਂਪ ਕਮਾਂਡਰ ਲੈਫਟੀਨੈਂਟ ਕਰਨਲ ਅੰਮਿ੍ਤਪਾਲ ਸਿੰਘ, ਸੂਬੇਦਾਰ ਮੇਜਰ ਲਾਭ ਸਿੰਘ ਤੋਂ ਇਲਾਵਾ ਐਨਸੀਸੀ ਕੈਡਟ ਅਤੇ ਸਟਾਫ ਹਾਜ਼ਰ ਸੀ | ਕਰਨਲ ਪੀਡੀਐਸ ਬਲ ਨੇ ਦੱਸਿਆ ਕਿ ਇਸ ਕੈਂਪ ਵਿਚ ਵੱਖ-ਵੱਖ ਬਟਾਲੀਅਨਾਂ ਤੋਂ ਵਿਦਿਆਰਥੀ ਭਾਗ ਲੈ ਰਹੇ ਹਨ | ਇਸ ਮੌਕੇ ਤੇ ਕੈਪਟਨ ਰਜੀਵ ਧਵਨ, ਕੈਪਟਨ ਜਸਪਾਲ ਸਿੰਘ, ਕੈਪਟਨ ਪ੍ਰਦੀਪ ਕੁਮਾਰ, ਲੈਫਟੀਨੈਂਟ ਸਤਿੰਦਰ ਸਿੰਘ ਅਤੇ ਸੁਖਪਾਲ ਸਿੰਘ ਸੰਧੂ, ਐੱਨਸੀਸੀ ਅਫਸਰਾਂ ਤੋਂ ਇਲਾਵਾ ਐੱਨਸੀਸੀ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਥਾਣਾ ਲੋਪੋਕੇ ਦਾ ਘਿਰਾਓ ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗਿ੍ਫਤਾਰ ਨਾ ਕਰ... ਅਗਲੀ ਖ਼ਬਰ ਬੇਅਦਬੀਆਂ ਖ਼ਿਲਾਫ਼ ਕਾਨੂੰਨ ਬਣਾਉਣਾ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ - ਸ਼ਹੂਰਾ
Ad Position 24