ਚੰਡੀਗੜ੍ਹ, 25 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੀ ਸਿਆਸਤ 'ਚ ਅੱਜ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਕਾਂਗਰਸ, ਆਮ ਆਦਮੀ ਪਾਰਟੀ ('ਆਪ') ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕਈ ਆਗੂ ਇਕੱਠੇ ਤੌਰ 'ਤੇ ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ | ਰਾਕੇਸ਼ ਕੁਮਾਰ (ਰਿੰਕੂ ਵਾਲਮੀਕਿ) ਦੀ ਅਗਵਾਈ ਹੇਠ ਹੋਈ ਇਸ ਭਾਰੀ ਸ਼ਮੂਲੀਅਤ ਨੂੰ ਭਾਜਪਾ ਲਈ ਜ਼ਮੀਨੀ ਪੱਧਰ 'ਤੇ ਵੱਡੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ | ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ 'ਚ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ (ਅੰਮਿ੍ਤਸਰ) ਹਰਵਿੰਦਰ ਸਿੰਘ ਸੰਧੂ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਮੌਜੂਦ ਰਹੇ | ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਵਿਕਾਸ ਮੁੱਖ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ਨਾਲ ਜੁੜ ਰਹੇ ਹਨ | ਉਨ੍ਹਾਂ ਪਾਰਟੀ 'ਚ ਨਵੇਂ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਮੂਲੀਅਤਾਂ ਨਾਲ ਅੰਮਿ੍ਤਸਰ 'ਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ 'ਚ ਇਸ ਦਾ ਸਿੱਧਾ ਲਾਭ ਮਿਲੇਗਾ | ਭਾਜਪਾ 'ਚ ਸ਼ਾਮਿਲ ਹੋਣ ਮਗਰੋਂ ਰਾਕੇਸ਼ ਕੁਮਾਰ (ਰਿੰਕੂ ਵਾਲਮੀਕਿ) ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ | ਰਾਕੇਸ਼ ਕੁਮਾਰ (ਰਿੰਕੂ ਵਾਲਮੀਕਿ) ਦੇ ਨਾਲ ਭਾਜਪਾ 'ਚ ਸ਼ਾਮਿਲ ਹੋਣ ਵਾਲਿਆਂ ਵਿਚ ਸਤੀਸ਼ ਮਤੂ (ਬਲਾਕ ਪ੍ਰਧਾਨ, ਕਾਂਗਰਸ), ਪੰਨਾ ਲਾਲ ਭਾਰਦਵਾਜ (ਸੀਨੀਅਰ ਕਾਂਗਰਸੀ ਆਗੂ ਅਤੇ ਪ੍ਰਧਾਨ, ਛੇਹਰਟਾ ਬਜ਼ਾਰ), ਸੁਰਜੀਤ ਸਿੰਘ ਵਡਾਲੀ (ਮੀਤ ਪ੍ਰਧਾਨ, ਓ.ਬੀ.ਸੀ ਵਿਭਾਗ, ਜ਼ਿਲ੍ਹਾ ਕਾਂਗਰਸ ਕਮੇਟੀ), ਪ੍ਰਦੀਪ ਸ਼ਰਮਾ (ਜ਼ਿਲ੍ਹਾ ਮੀਤ ਪ੍ਰਧਾਨ), ਦੀਪਕ ਸਿੰਘ (ਬਲਾਕ ਪ੍ਰਧਾਨ, 'ਆਪ'), ਰਵਾਲਦੀਪ ਸਿੰਘ ਮਹਿਲ ('ਆਪ ' ਕੌਂਸਲਰ ਉਮੀਦਵਾਰ) ਅਤੇ ਰਾਜਨ ਸ਼ਰਮਾ (ਆਈ.ਟੀ.ਆਈ. ਚੇਅਰਮੈਨ, ਯੂਥ ਅਕਾਲੀ ਦਲ) ਸ਼ਾਮਿਲ ਹਨ | 'ਆਪ' ਨਾਲ ਸੰਬੰਧਿਤ ਹੋਰ ਆਗੂਆਂ 'ਚ ਬਖ਼ਸ਼ਿੰਦਰ ਸਿੰਘ ਬਿੱਲਾ, ਸੋਮਨਾਥ, ਵਜਿੰਦਰ ਸਿੰਘ ਮਹਿਲ, ਗੋਪੀ ਸੁਰਮਾ, ਸੁਰਿੰਦਰ ਸ਼ਰਮਾ (ਰਾਮ ਜੀ), ਲੱਕੀ ਮਹਿਤਾ ਅਤੇ ਲੱਕੀ ਮਹਿਲ ਨੇ ਵੀ ਭਾਜਪਾ ਦਾ ਪੱਲਾ ਫੜਿਆ | ਇਸੇ ਤਰ੍ਹਾਂ ਕਾਂਗਰਸ ਦੇ ਰਾਜਨ ਕੁਮਾਰ, ਹਰਪਾਲ ਸਿੰਘ (ਪਿੰਡ ਰੋਰੀਵਾਲ), ਹਰਪਾਲ ਸਿੰਘ ਘੁਮਟਾਲਾ, ਅਰਸ਼ਦੀਪ ਸਿੰਘ, ਹੈਪੀ ਸੂਰੀ, ਰਾਜ ਕੁਮਾਰ, ਅਨਿਲ ਕੁਮਾਰ, ਮਯੰਕ ਸੂਰੀ, ਪਰਵੀਨ ਵਰਮਾ, ਸੁਰਜੀਤ ਸਿੰਘ ਗੁਮਟਾਲਾ, ਅਜੈ, ਮਾਇਕਲ, ਸੋਨੂ ਮੋਟਾ, ਜਸਵੰਤ ਦਾਸ, ਸੋਨੂ ਕੁਮਾਰ ਵਡਾਲੀ, ਸੰਦੀਪ ਕੁਮਾਰ, ਪਿ੍ੰਸ ਕਪੂਰ ਅਤੇ ਹਿਮਾਂਸ਼ੂ ਵੀ ਭਾਜਪਾ 'ਚ ਸ਼ਾਮਲ ਹੋਏ | ਇਸ ਤੋਂ ਇਲਾਵਾ ਐਂਟੀ ਕੁਰੱਪਸ਼ਨ ਕਮੇਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਸ਼ਵਨੀ ਸੂਰੀ ਅਤੇ ਸਮਾਜ ਸੇਵਕ ਸੋਰਵ ਸ਼ਰਮਾ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਹਾਸਿਲ ਕੀਤੀ |
ਭਾਜਪਾ ਨੂੰ ਅੰਮਿ੍ਤਸਰ 'ਚ ਵੱਡੀ ਮਜ਼ਬੂਤੀ, ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਸ਼ਾਮਿਲ <br/>
ਅਜੀਤ ਡੈਸਕ
24-04-2026