06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮੱਕੀ ਦੇ ਦਾਣਿਆਂ ਦੀ ਤਰ੍ਹਾਂ ਸੜਕ 'ਤੇ ਖਿਲਰੀ ਬੱਜਰੀ ਬਣਦੀ ਹੈ ਹਾਦਸਿਆਂ ਦਾ ਸਬੱਬ <br/>

Ad Position 21
No active advertisement
ਅਜੀਤ ਡੈਸਕ 24-04-2026

ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)-ਜੇਕਰ ਸ਼ਹਿਰ ਦੀਆਂ ਸੜਕਾਂ 'ਤੇ ਝਾਤ ਮਾਰੀ ਜਾਵੇ ਤਾਂ ਵਧੇਰੇ ਕਰਕੇ ਸੜਕਾਂ ਦੀ ਹਾਲਤ ਬਹੁਤ ਮੰਦੀ ਹੈ | ਸੜਕਾਂ 'ਤੇ ਵੱਡੇ ਛੋਟੇ ਟੋਏ ਪਏ ਹਨ | ਇੱਥੋਂ ਤੱਕ ਬਹੁਤ ਅਹਿਮ ਸੜਕਾਂ ਦੀ ਹਾਲਤ ਵੀ ਖਸਤਾ ਹੈ | ਕੁਝ ਸੜਕਾਂ ਦੀ ਮੁਰੰਮਤ ਤਾਂ ਕੀਤੀ ਜਾਂਦੀ ਹੈ ਪਰ ਉਹ ਵੀ ਸਿਰਫ਼ ਖਾਨਾਪੂਰਤੀ ਸਿੱਧ ਹੁੰਦੀ ਹੈ ਜੋ ਲੋਕਾਂ ਲਈ ਹੋਰ ਵੀ ਮੁਸ਼ਕਿਲਾਂ ਦਾ ਕਾਰਨ ਬਣ ਜਾਂਦੀਆਂ ਹਨ | ਅਜਿਹੀ ਇਕ ਸੜਕ ਹੈ ਹਾਲ ਗੇਟ ਦੇ ਬਾਹਰਵਾਰ ਤੋਂ ਪੁਲ ਪੌੜੀਆਂ ਨੂੰ ਜਾਣ ਵਾਲੀ ਸੜਕ, ਜਿਸ ਦੀ ਕੁਝ ਸਮਾਂ ਪਹਿਲਾਂ ਹੀ ਮੁਰੰਮਤ ਤਾਂ ਕੀਤੀ ਗਈ ਸੀ ਪਰ ਉਸ 'ਤੇ ਪਾਈ ਗਈ ਬੱਜਰੀ ਅਤੇ ਲੁੱਕ ਇਸ ਵੇਲੇ ਮੱਕੀ ਦੇ ਦਾਣਿਆਂ ਦੀ ਤਰ੍ਹਾਂ ਸੜਕ ਤੋਂ ਵੱਖ ਹੋ ਕੇ ਖਿੱਲਰੀ ਹੋਈ ਹੈ | ਜਿਸ ਤੋਂ ਤਿਲਕ ਕੇ ਲੋਕ ਸੜਕ 'ਤੇ ਡਿੱਗ ਕੇ ਸੱਟਾਂ ਲਗਵਾ ਰਹੇ ਹਨ | ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਹਾਲ ਗੇਟ ਜਿੱਥੋਂ ਵੱਡੀ ਆਵਾਜਾਈ ਨਿਕਲਦੀ ਹੈ | ਇੱਥੋਂ ਹੀ ਸਟੇਸ਼ਨ ਨੂੰ ਵੀ ਇਕ ਰਸਤਾ ਨਿਕਲਦਾ ਹੈ | ਇਸ ਰਸਤੇ 'ਤੇ ਹਾਲ ਗੇਟ ਤੋਂ ਪੁਲ ਪੌੜੀਆਂ ਤੱਕ ਪੁਲ ਦੇ ਹੇਠਾਂ ਸਰਵਿਸ ਲਾਈਨ ਬਣੀ ਹੈ | ਇਸ ਸਰਵਿਸ ਲਾਈਨ ਰਾਹੀਂ ਵੱਡੀ ਗਿਣਤੀ 'ਚ ਲੋਕ ਗੋਲ ਬਾਗ਼ ਵਾਲੇ ਪਾਸੇ ਰੇਲਵੇ ਸਟੇਸ਼ਨ 'ਤੇ ਜਾਂਦੇ ਹਨ ਅਤੇ ਇਹ ਸਰਵਿਸ ਲਾਈਨ ਭੰਡਾਰੀ ਪੁਲ ਦੇ ਨਾਲ ਵੀ ਮਿਲਦੀ ਹੈ | ਇਸ ਸੜਕ ਦੀ ਹਾਲਤ ਅਕਸਰ ਹੀ ਮੰਦੀ ਰਹਿੰਦੀ ਹੈ | ਕੁਝ ਸਮਾਂ ਪਹਿਲਾਂ ਇਸ ਸੜਕ ਦੇ ਕੁਝ ਹਿੱਸੇ 'ਤੇ ਇੰਟਰਲਾਕਿੰਗ ਟਾਇਲਾਂ ਲਗਾ ਕੇ ਸੜਕ ਦੀ ਮੁਰੰਮਤ ਕੀਤੀ ਗਈ ਸੀ ਪਰ ਇਸ ਸੜਕ 'ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਿਗਮ ਦਾ ਉਹ ਤਜਰਬਾ ਵੀ ਸਫ਼ਲ ਨਹੀਂ ਹੋਇਆ | ਪਹਿਲੀ ਹੀ ਬਰਸਾਤ ਵਿਚ ਇਹ ਸੜਕ ਫਿਰ ਟੁੱਟ ਗਈ | ਸੜਕ ਦੇ ਵਿਚਕਾਰ ਵੱਡੇ ਵੱਡੇ ਟੋਏ ਪੈ ਗਏ | ਇਸ ਤੋਂ ਬਾਅਦ ਫਿਰ ਕੁਝ ਹੀ ਸਮਾਂ ਪਹਿਲਾਂ ਲੁੱਕ ਅਤੇ ਬੱਜਰੀ ਪਾ ਕੇ ਸੜਕ ਦੀ ਮੁਰੰਮਤ ਕੀਤੀ ਗਈ ਸੀ, ਪਰ ਉਹ ਲੁੱਕ ਵਾਲੀ ਬੱਜਰੀ ਸੜਕ ਤੋਂ ਵੱਖ ਹੋ ਕੇ ਦਾਣਿਆਂ ਦੀ ਤਰ੍ਹਾਂ ਖਿਲਰੀ ਪਈ ਹੈ | ਜਿਸ ਤੋਂ ਤਿਲਕ ਕੇ ਦੋ ਪਹੀਆ ਵਾਹਨ ਚਾਲਕ ਆਮ ਹੀ ਡਿੱਗ ਕੇ ਸੱਟਾਂ ਲਗਵਾ ਰਹੇ ਹਨ | ਸੜਕ ਦੇ ਵਿਚਕਾਰ ਪਏ ਟੋਇਆਂ ਤੋਂ ਸਵਾਰੀਆਂ ਨਾਲ ਭਰੇ ਈ ਰਿਕਸ਼ੇ ਵੀ ਪਲਟ ਜਾਂਦੇ ਹਨ | ਇਹ ਸੜਕ ਲੋਕਾਂ ਲਈ ਸੁਵਿਧਾ ਦੀ ਜਗ੍ਹਾ ਦੁਬਿਧਾ ਬਣੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ: ਨਿਊ ਅਕਾਸ਼ ਵਿਹਾਰ 'ਚ 7 ਮਹੀਨਿਆਂ ਤੋਂ ਹਨੇਰਾ <br/> ਅਗਲੀ ਖ਼ਬਰ ਭਾਜਪਾ ਨੂੰ ਅੰਮਿ੍ਤਸਰ 'ਚ ਵੱਡੀ ਮਜ਼ਬੂਤੀ, ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਸ਼ਾਮਿਲ <b...
Ad Position 24