ਅੰਮਿ੍ਤਸਰ, 24 ਅਪ੍ਰੈਲ (ਹਰਮਿੰਦਰ ਸਿੰਘ)-ਪੰਜਾਬ 'ਚ 30 ਅਪ੍ਰੈਲ ਤੋਂ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਜਾ ਰਿਹਾ ਹੈ | ਇਸ ਕੰਮ ਦੇ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹਨ | ਸਰਕਾਰੀ ਤੌਰ 'ਤੇ ਲਗਾਈਆਂ ਗਈਆਂ ਡਿਊਟੀਆਂ ਨੂੰ ਕਟਾਉਣ ਲਈ ਹਰ ਮੁਲਾਜ਼ਮ ਵਲੋਂ ਆਪਣੀ ਪਹੁੰਚ ਦੇ ਘੋੜੇ ਦੌੜਾਏ ਜਾ ਰਹੇ ਹਨ | ਕਿਸੇ ਵਲੋਂ ਸਿਆਸੀ ਲੋਕਾਂ ਦਾ ਸਹਾਰਾ ਲਿਆ ਜਾ ਅਤੇ ਕਈ ਅਧਿਕਾਰੀਆਂ ਤੱਕ ਪਹੁੰਚ ਲੜਾ ਰਹੇ ਹਨ | ਲਗਾਤਾਰ ਆ ਰਹੀਆਂ ਸ਼ਿਫਾਰਸ਼ਾਂ ਤੋਂ ਬਹੁਤ ਜ਼ਿੰਮੇਵਾਰ ਅਧਿਕਾਰੀ ਤੰਗ ਆ ਗਏ ਹਨ | ਡਿਊਟੀ ਕਟਾਉਣ ਲਈ ਲਗਾਤਾਰ ਆ ਰਹੀ ਸ਼ਿਫਾਰਸ਼ਾਂ ਤੋਂ ਤੰਗ ਆ ਕੇ ਨਗਰ ਨਿਗਮ ਦੇ ਅਧਿਕਾਰੀਆਂ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਆਪਣਾ ਵੀਡਿਓ ਸੰਦੇਸ਼ ਜਾਰੀ ਕਰਕੇ ਮੁਲਾਜ਼ਮਾਂ ਨੂੰ ਡਿਊਟੀ ਕਰਨ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਸਿਰਫ਼ ਬਹੁਤ ਹੀ ਮਜ਼ਬੂਰੀ ਵਾਲੇ ਹਲਾਤਾਂ ਵਿਚ ਡਿਊਟੀ ਕੱਟੀ ਜਾ ਸਕਦੀ ਹੈ | ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੇ 'ਤੇ ਆਪਣੇ ਦਫ਼ਤਰ ਦੇ ਬਾਹਰ ਲਿਖ ਕੇ ਲਗਾ ਦਿੱਤਾ ਹੈ ਕਿ 'ਸੈਨਸਸ ਡਿਊਟੀ ਕੱਟੀ ਨਹੀ ਜਾਵੇਗੀ | ਇਸ ਮਾਮਲੇ 'ਚ ਕ੍ਰਿਪਾ ਕਰਕੇ ਕਮਿਸ਼ਨਰ ਨਾਲ ਸੰਪਰਕ ਕਰੋ | ਇਸ ਗੱਲ ਲਈ ਆਪਣੇ ਨਿੱਜੀ ਸਬੰਧ ਖਰਾਬ ਨਾ ਕਰੋ' |