09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਦਾ ਸੰਚਾਲਨ ਠੱਪ ਹੋਣ ਨਾਲ ਯਾਤਰੀਆਂ 'ਚ ਨਿਰਾਸ਼ਾ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਦਾ ਸੰਚਾਲਨ ਠੱਪ ਹੋਣ ਨਾਲ ਯਾਤਰੀਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਰੂਟ ਬਦਲਣ ਦੇ ਬਾਵਜੂਦ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਰੇਲ ਸੇਵਾ ਸ਼ੁਰੂ ਨਹੀਂ ਹੋ ਪਾਈ ਹੈ | ਜਾਣਕਾਰੀ ਮੁਤਾਬਕ ਰੇਲਵੇ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਤੋਹਫਾ ਦਿੰਦੇ ਹੋਏ ਪਿਛਲੇ ਸਾਲ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰਸ ਨੰਬਰ-26405/26406 ਦਾ ਸੰਚਾਲਨ ਕੀਤਾ ਸੀ, ਲੇਕਿਨ ਪਿਛਲੇ ਸਾਲ ਸਤੰਬਰ 'ਚ ਭਾਰੀ ਬਾਰਿਸ਼ ਤੋਂ ਬਾਅਦ ਅੰਮਿ੍ਤਸਰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਸੀ | ਪਿਛਲੇ ਮਹੀਨੇ ਹੀ ਰੇਲਵੇ ਪ੍ਰਸ਼ਾਸਨ ਨੇ ਇਕ ਪੱਤਰ ਜਾਰੀ ਕਰਦੇ ਹੋਏ ਵੰਦੇ ਭਾਰਤ ਐਕਸਪ੍ਰੈਸ ਦੇ ਰੂਟ ਅਤੇ ਸਮੇਂ 'ਚ ਸੋਧ ਕਰਦਿਆਂ ਇਸ ਰੇਲਗੱਡੀ ਨੂੰ ਜਲੰਧਰ ਦੀ ਬਜਾਏ ਬਟਾਲਾ ਅਤੇ ਗੁਰਦਾਸਪੁਰ ਰਾਹੀਂ ਚਲਾਉਣ ਦਾ ਫੈਸਲਾ ਕੀਤੀ ਗਿਆ | ਬਦਕਿਸਮਤੀ ਨਾਲ ਰੂਟ ਬਦਲਣ ਦੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਰੇਲਗੱਡੀ ਨੂੰ ਬਹਾਲ ਨਹੀਂ ਕੀਤਾ ਗਿਆ ਹੈ | ਅੰਮਿ੍ਤਸਰ, ਗੁਰਦਾਸਪੁਰ ਅਤੇ ਆਸ ਪਾਸ ਦੇ ਇਲਾਕਿਆਂ 'ਚ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਪ੍ਰੋਫੈਸਰ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਵਲੋਂ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰਸ ਦੇ ਰੂਟ ਅਤੇ ਸਮੇਂ 'ਚ ਸੋਧ ਤਾਂ ਕਰ ਦਿੱਤੀ ਲੇਕਿਨ ਇਸਦਾ ਸੰਚਾਲਨ ਬਹਾਲ ਨਹੀਂ ਕੀਤਾ, ਜਿਸ ਕਰਕੇ ਯਾਤਰੀਆਂ 'ਚ ਭਾਰੀ ਨਿਰਾਸ਼ਾ ਤੇ ਰੋਸ ਹੈ | ਉਨ੍ਹਾਂ ਰੇਲਵੇ ਪ੍ਰਸ਼ਾਸਨ ਨੂੰ ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਅਤੇ ਰੇਲਗੱਡੀ ਨੂੰ ਜਲਦ ਮੁੜ ਚਾਲੂ ਕਰਨ ਦੀ ਅਪੀਲ ਕੀਤੀ |
ਰੇਲਵੇ ਵਲੋਂ ਜਾਰੀ ਕੀਤਾ ਗਿਆ ਸੀ ਨਵਾਂ ਰੂਟ :
ਨਵੇਂ ਰੂਟ ਦੇ ਅਨੁਸਾਰ ਅੰਮਿ੍ਤਸਰ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਦੇ ਰਵਾਨਾ ਹੋਣ ਦਾ ਸਮਾਂ ਸ਼ਾਮ 4:25 ਵਜੇ ਦੀ ਬਜਾਏ ਸ਼ਾਮ 4:40 ਵਜੇ ਕੀਤਾ ਗਿਆ ਹੈ | ਰਸਤੇ 'ਚ ਰੇਲਗੱਡੀ ਬਟਾਲਾ ਸ਼ਾਮ 5:18 ਵਜੇ, ਗੁਰਦਾਸਪੁਰ ਸ਼ਾਮ 5:58 ਵਜੇ, ਪਠਾਨਕੋਟ ਸ਼ਾਮ 6:32 ਵਜੇ ਅਤੇ ਕਟੜਾ ਰਾਤ 9:45 ਵਜੇ ਪਹੁੰਚੇਗੀ, ਜੋ ਕਿ ਇਸਦੇ ਪਿਛਲੇ ਪਹੁੰਚਣ ਦੇ ਸਮੇਂ ਤੋਂ ਘੱਟ ਹੈ | ਆਪਣੀ ਵਾਪਸੀ ਦੀ ਯਾਤਰਾ 'ਤੇ ਰੇਲਗੱਡੀ ਸਵੇਰੇ 6:40 ਵਜੇ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਲਗਭਗ 11:40 ਵਜੇ ਅੰਮਿ੍ਤਸਰ ਪਹੁੰਚੇਗੀ, ਜੋ ਕਿ ਇਸਦੇ ਪਿਛਲੇ ਪਹੁੰਚਣ ਦੇ ਸਮੇਂ ਤੋਂ 12:20 ਵਜੇ ਵੱਧ ਹੈ | ਇਸਦੇ ਨਾਲ ਹੀ ਇਹ ਰੇਲਗੱਡੀ ਸ਼ਨਿਚਰਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨ ਚੱਲੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦਾਊਦ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਵਲੋਂ 11 ਮੈਂਬਰੀ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਰੈਸਲਿੰਗ 'ਚ ਚਮਕਿਆ ਖੁਸਰਾਜ ਸਿੰਘ, ਸੇਂਟ ਸੋਵਰੇਨ ਕਾਨਵੈਂਟ ਸਕੂਲ ਲਈ ਜਿੱਤਿਆ ਸੋਨ ਤਗਮਾ <br/>
Ad Position 24