11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਕੂਲਾਂ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਏ <br/>

Ad Position 21
repet_subhas-goyals [Copy P29]
ਖਿਦੋਵਾਲੀ ਸਕੂਲ ਦੇ ਵਿਹੜੇ 'ਚ ਬੂਟਾ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਪਿ੍ੰਸੀਪਲ ਪਰਮਜੀਤ ਕੌਰ, ਮੈਡਮ ਪ੍ਰਮਜੀਤ ਕੌਰ ਤੇ ਵਿਦਿਆਰਥੀ | ਤਸਵੀਰ : ਵਿਨੋਦ ਭੀਲੋਵਾਲ <br/> 26-04-2026
ਟਾਹਲੀ ਸਾਹਿਬ, 25 ਅਪ੍ਰੈਲ (ਵਿਨੋਦ ਭੀਲੋਵਾਲ)-ਜੰਗਲਾਤ ਵਿਭਾਗ ਬੀਟ ਬੋਪਾਰਾਏ ਦੇ ਇੰਚਾਰਜ ਰਾਜ ਸਿੰਘ ਨਿਬਰਵਿੰਡ ਦੀ ਅਗਵਾਈ ਵਿਚ ਆਉਂਦੇ ਇਲਾਕਿਆਂ 'ਚ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਵੱਖ-ਵੱਖ ਸਕੂਲਾਂ, ਧਾਰਮਿਕ ਸਥਾਨ ਅਤੇ ਸ਼ਾਮਲਾਟ ਜਗ੍ਹਾ 'ਤੇ ਬੂਟੇ ਲਗਾਉਣ ਸਿਲਸਿਲਾ ਸੁਰੂ ਕਰ ਦਿੱਤਾ ਗਿਆ ਹੈ | ਜਿਸ ਤਹਿਤ ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਫੁੱਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ | ਇਸ ਮੌਕੇ ਤੇ ਪਿ੍ੰ: ਮੈਡਮ ਪਰਮਜੀਤ ਕੌਰ ਨੇ ਬੀਟ ਇੰਚਾਰਜ ਰਾਜ ਸਿੰਘ ਨਿੱਬਰਵਿੰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ੍ਰੀ ਬੂਟੇ ਸੇਵਾ ਸੁਸਾਇਟੀ ਦੇ ਉਦਮਾ ਸਦਕਾ ਸਕੁੂਲ ਨੂੰ ਸੁੰਦਰ ਤੇ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਆਜੋਕੇ ਸਮੇਂ ਵਿਚ ਲੋਕਾਂ ਵਲੋਂ ਰੁੱਖਾਂ ਦੀ ਕਟਾਈ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ | ਜਿਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਇੱਕ ਬੂਟਾ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ | ਇਸ ਮੌਕੇ ਪਿ੍ੰਸੀਪਲ ਮੈਡਮ ਸੰਦੀਪ ਕੌਰ, ਮੈਡਮ ਪ੍ਰਮਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਦਲਜੀਤ ਕੌਰ, ਲਵਪ੍ਰੀਤ ਕੌਰ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮਿਆਦੀਆਂ ਦੀ ਅਗਵਾਈ 'ਚ ਭਾਈ ਅੰਮਿ੍ਤਪਾਲ ਦੀ ਰਿਹਾਈ ਲਈ ਹਲਕਾ ਰਾਜਾਸਾਂਸੀ ਤੋਂ ਵੱਡੀ ਗਿਣਤੀ 'ਚ ਨੌਜਵਾਨ ਮੋਟਰਸਾਈਕਲਾਂ '...
Ad Position 24