04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਵਫ਼ਾਦਾਰ ਵਰਕਰਾਂ ਤੇ ਵਲੰਟੀਅਰਾਂ ਨੂੰ ਛੱਡ ਰਾਜ ਸਭਾ 'ਚ ਬਾਹਰੋਂ ਭੇਜਿਆਂ ਦਾ 'ਆਪ' ਨੂੰ ਅੱਜ ਭੁਗਤਣਾ ਪਿਆ ਖਮਿਆਜ਼ਾ -ਛਾਪਾ

Ad Position 21
No active advertisement
ਅਜੀਤ ਡੈਸਕ 28-04-2026
ਨਵਾਂ ਪਿੰਡ, 27 ਅਪ੍ਰੈਲ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਸ਼ਾਮਿਲ ਹੋਣ ਮਗਰੋਂ 'ਆਪ' ਦੇ ਸਾਬਕਾ ਜ਼ਿਲ੍ਹਾ ਬੀ.ਸੀ. ਪ੍ਰਧਾਨ ਅੰਮਿ੍ਤਸਰ ਤੇ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਅਨਮੋਲ ਸਿੰਘ ਛਾਪਾ ਵਲੋਂ ਆਪਣੇ ਗ੍ਰਹਿ ਵਿਖੇ ਸਾਥੀਆਂ ਸਮੇਤ ਪ੍ਰੈੱਸ ਮਿਲਣੀ ਮੌਕੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅੱਜ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਉਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਗਦਾਰ ਦੱਸ ਰਹੇ ਹਨ, ਸਵਾਲ ਇਹ ਹੈ ਕਿ ਪਾਰਟੀ ਦੇ ਵਫ਼ਾਦਾਰ ਵਰਕਰ ਤੇ ਵਲੰਟੀਅਰਜ਼ ਨੂੰ ਛੱਡ ਕੇ ਉਨ੍ਹਾਂ ਉਦੋਂ ਇਨ੍ਹਾਂ ਗਦਾਰਾਂ ਨੂੰ ਰਾਜ ਸਭਾ 'ਚ ਭੇਜਿਆ ਕਿਸ ਨੇ ਸੀ | ਦਿੱਲੀ ਤੋਂ ਲਿਆ ਕੇ ਲੋਕਾਂ ਨੂੰ ਚੇਅਰਮੈਨੀਆਂ ਦੇਣੀਆਂ ਕੀ ਆਪਣੇ ਵਰਕਰਾਂ ਨਾਲ ਗਦਾਰੀ ਨਹੀਂ ਹੈ | ਕੀ ਤਰਨ ਤਾਰਨ ਤੋਂ ਮੌਜੂਦਾ ਐਮ. ਐਲ. ਏ. ਹਰਮੀਤ ਸਿੰਘ ਤੇ ਮਜੀਠੇ ਹਲਕੇ 'ਚ ਐਲਾਨਿਆ ਅਗਲਾ ਉਮੀਦਵਾਰ ਤਲਬੀਰ ਸਿੰਘ ਗਿੱਲ ਆਪਣੀ ਪਾਰਟੀ ਨਾਲ ਗਦਾਰੀ ਕਰਕੇ ਨਹੀਂ ਆਇਆ | ਜਦ ਅਸੀਂ ਗਦਾਰਾਂ ਨੂੰ ਸਿਰੋਪਾਓ ਪਾ ਕੇ ਤੇ ਟਿਕਟਾਂ ਦੇ ਕੇ ਜੀ ਆਇਆਂ ਕਹਿ ਰਹੇ ਹਾਂ ਤਾਂ ਇਕ ਦਿਨ ਪਾਰਟੀ 'ਚ ਸਿਰਫ ਗਦਾਰ ਹੀ ਰਹਿ ਜਾਣਗੇ | ਇਸ ਮੌਕੇ ਸਥਾਨਕ ਤੇ ਹਲਕਾ ਜੰਡਿਆਲਾ ਨਾਲ ਸੰਬੰਧਿਤ ਉਨ੍ਹਾਂ ਦੇ ਹਮਾਇਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਸੁਖਮਨੀ ਸਾਹਿਬ ਪਾਠ ਦੇ ਪਾਏ ਭੋਗ <br/> ਅਗਲੀ ਖ਼ਬਰ ਪਦਮਸ੍ਰੀ ਡਾ. ਪੂਨਮ ਸੂਰੀ ਨੇ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਅੰਮਿ੍ਤਸਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24