04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਸੁਖਮਨੀ ਸਾਹਿਬ ਪਾਠ ਦੇ ਪਾਏ ਭੋਗ <br/>

Ad Position 21
No active advertisement
ਅਜੀਤ ਡੈਸਕ 28-04-2026
ਅਟਾਰੀ, 27 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੀ ਸਰਹੱਦੀ ਦਾਣਾ ਮੰਡੀ ਵਿਖੇ ਸਮੂਹ ਆੜਤੀਆ ਐਸੋਸੀਏਸ਼ਨ ਵਲੋਂ ਆਰੰਭ ਕਰਵਾਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਰਾਗੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਅਤੇ ਕੀਰਤਨੀ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਆੜਤੀਆ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਦਾਣਾ ਮੰਡੀ ਅਟਾਰੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਅਨਾਜ ਮੰਡੀ ਅਟਾਰੀ ਵਿਖੇ ਚੁਕਾਈ ਦਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਵੀਰਾਂ ਅਤੇ ਆੜਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਲੰਮੀ ਜਦੋ ਜਹਿਦ ਬਾਅਦ ਚੁਕਾਈ ਦਾ ਪ੍ਰਬੰਧ ਕਰ ਲਿਆ ਗਿਆ | ਟਰੱਕ ਵੱਡੀ ਗਿਣਤੀ ਵਿਚ ਪਹੁੰਚੇ ਹਨ, ਜਿਸ ਤੋਂ ਬਾਅਦ ਢਿੱਲੋਂ ਟਰਾਂਸਪੋਰਟ ਵਲੋਂ ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ | ਇਸ ਮੌਕੇ ਪਰਮਜੀਤ ਸਿੰਘ ਡੱਲੇਕੇ, ਜਸਪਾਲ ਸਿੰਘ ਸੋਨੀ, ਬਿਕਰਮ ਸਿੰਘ ਮੋਦੇ, ਜੈਪਾਲ ਸਿੰਘ ਹਰਦੋਰਤਨ, ਰਜਿੰਦਰ ਸਿੰਘ ਮੋਦੇ, ਗੋਲਡੀ ਸਿੰਘ ਪੰਡੋਰੀ, ਅਮਨ ਸਿੰਘ ਪਵਾਰ, ਜਸਬੀਰ ਸਿੰਘ ਲੱਧੇਵਾਲ, ਸਕੱਤਰ ਸਿੰਘ, ਗੁਰਪ੍ਰੀਤ ਸਿੰਘ ਸ਼ਹੂਰਾ, ਹਰਜੀਤ ਸਿੰਘ, ਮਿੰਟਾਂ ਸਿੰਘ ਢਿੱਲੋਂ, ਵੇਹਰੂ ਟਰਾਂਸਪੋਰਟ, ਮੋਨੂ ਸਿੰਘ ਅਤੇ ਸਰਬਜੀਤ ਸਿੰਘ ਮਾਨ ਆਦਿ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ ਜਿਨ੍ਹਾਂ ਨੇ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਲੰਗਰ ਦੀ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸਤੰਬਰ ਇਨਟੇਕ ਲਈ ਧੜਾਧੜ ਯੂ.ਕੇ. ਦੇ ਵੀਜ਼ੇ ਆਉਣੇ ਹੋਏ ਸ਼ੁਰੂ-ਗੈਵੀ ਕਲੇਰ <br/> ਅਗਲੀ ਖ਼ਬਰ ਵਫ਼ਾਦਾਰ ਵਰਕਰਾਂ ਤੇ ਵਲੰਟੀਅਰਾਂ ਨੂੰ ਛੱਡ ਰਾਜ ਸਭਾ 'ਚ ਬਾਹਰੋਂ ਭੇਜਿਆਂ ਦਾ 'ਆਪ' ਨੂੰ ਅੱਜ ਭੁਗਤਣਾ ਪਿਆ ਖਮਿਆਜ਼ਾ -ਛਾ...
Ad Position 24