11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭਿੰਡੀ ਸੈਦਾਂ 'ਚ 11 ਹਜ਼ਾਰ ਲੀਟਰ ਲਾਵਾਰਿਸ ਲਾਹਣ ਬਰਾਮਦ <br/>

Ad Position 21
No active advertisement
ਅਜੀਤ ਡੈਸਕ 29-04-2026

ਓਠੀਆਂ, 28 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਐਕਸਾਈਜ਼ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ | ਜਦੋਂ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿਚ ਥਾਣਾ ਭਿੰਡੀਸੈਦਾਂ ਦੇ ਪਿੰਡਾਂ 'ਚ ਵੱਖ-ਵੱਖ ਜਗ੍ਹਾ ਛਾਪੇਮਾਰੀ ਦੌਰਾਨ 9 ਦੇ ਕਰੀਬ ਤਰਪਾਲਾਂ, 9 ਡਰੰਮਾਂ 'ਚੋਂ ਨਾਜਾਇਜ਼ ਕੱਚੀ ਲਾਹਣ ਜੋ ਕਿ ਪਿੰਡ ਵਿਚ ਲਾਵਾਰਿਸ ਜਗ੍ਹਾ 'ਚ ਦੱਬ ਕੇ ਰੱਖੀ, ਕਰੀਬ 11 ਹਜ਼ਾਰ ਲਾਵਾਰਿਸ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ | ਇਸ ਮੌਕੇ ਜੀ. ਐੱਮ. ਗੁਰਪ੍ਰੀਤ ਸਿੰਘ ਉਪਲ, ਜੀ. ਐੱਮ. ਜਤਿੰਦਰ ਸਿੰਘ, ਜੀ. ਐੱਮ. ਤੇਜੀ, ਜੀ. ਐੱਮ. ਰਵੀ ਸ਼ਰਮਾ, ਜੀ. ਐੱਮ. ਦਿਆਲ ਸਿੰਘ, ਠੇਕਾ ਇੰਚਾਰਜ, ਮਾਂਜੂ ਚੋਗਾਵਾਂ, ਠੇਕਾ ਇੰਚਾਰਜ ਸੁਲੱਖਣ, ਠੇਕਾ ਇੰਚਾਰਜ ਸਾਬਾ ਖਲੇਰਾ, ਜੀ. ਐੱਚ.ਸੀ. ਸੇਵਾ ਸਿੰਘ, ਐੱਚ.ਸੀ. ਗੁਰਪ੍ਰੀਤ ਸਿੰਘ, ਐੱਚ.ਸੀ. ਦਲਜੀਤ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ 'ਚ ਹਲਕਾ ਪੱਧਰੀ ਰੋਸ ਧਰਨੇ ਭਲਕੇ-ਲਦੇਹ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਤਿੰਨ ਵਰਕਿੰਗ ਕਮੇਟੀ ਮੈਂਬਰ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 17 ਮੀਤ ਪ੍ਰਧਾਨ...
Ad Position 24