11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਾਬਾ ਬਿਕਰਮ ਸਿੰਘ ਬੇਦੀ ਦੀ ਅੰਮਿ੍ਤਸਰ 'ਚ ਡੇਢ ਸਦੀ ਤੋਂ ਵੱਧ ਪੁਰਾਣੀ ਹਵੇਲੀ ਅੱਜ ਵੀ ਮੌਜੂਦ <br/>

Ad Position 21
No active advertisement
ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰ ਕੋਛੜ)-ਅੰਮਿ੍ਤਸਰ ਦੀ ਢਾਬ ਵਸਤੀ ਰਾਮ ਦੀ ਕਣਕ ਮੰਡੀ 'ਚ ਬਾਬਾ ਬਿਕਰਮ (ਬਿਕਰਮਾ) ਸਿੰਘ ਬੇਦੀ ਦੀ ਡੇਢ ਸਦੀ ਤੋਂ ਵੀ ਵੱਧ ਪੁਰਾਣੀ ਹਵੇਲੀ ਅਤੇ ਇਸ ਦੋ ਮੰਜ਼ਲਾਂ ਹਵੇਲੀ ਦੀ ਛੱਤ 'ਤੇ ਸੰਨ 1879 'ਚ ਉਸਾਰੀ ਗਈ ਉਨ੍ਹਾਂ ਦੀ ਅੱਠ-ਭੁਜਾ ਸਮਾਧ ਅੱਜ ਵੀ ਮੌਜੂਦ ਹੈ | ਹਾਲਾਂਕਿ, ਇਸ ਹਵੇਲੀ ਦੀਆਂ ਲੱਕੜੀ ਦੇ ਬਾਲਿਆਂ ਵਾਲੀਆਂ ਕੁਝ ਛੱਤਾਂ ਅਤੇ ਵੱਡਾ ਹਿੱਸਾ ਰੱਖ-ਰਖਾਅ ਦੀ ਘਾਟ ਕਾਰਨ ਢਹਿ ਚੁੱਕਿਆ ਹੈ, ਪਰ ਬਾਬਾ ਬਿਕਰਮ ਸਿੰਘ ਦੇ ਪੁੱਤਰ ਬਾਬਾ ਸੁਜਾਨ ਸਿੰਘ ਦੁਆਰਾ ਆਪਣੇ ਪਿਤਾ ਦੀ ਇੱਛਾ 'ਤੇ ਹਵੇਲੀ ਦੀ ਛੱਤ 'ਤੇ ਬਣਾਈ ਸਮਾਧ, ਇਕ ਪੁਰਾਣਾ ਖੂਹ ਅਤੇ ਕੁਝ ਹੋਰ ਢਾਂਚੇ ਅਜੇ ਵੀ ਮੌਜੂਦ ਹਨ | ਕੁਝ ਲੋਕਾਂ ਵਲੋਂ ਜਾਣਕਾਰੀ ਦੀ ਘਾਟ ਕਾਰਨ 'ਊਨਾ ਸਾਹਿਬ ਵਾਲਿਆਂ ਦੀ ਹਵੇਲੀ' ਨਾਲ ਮਸ਼ਹੂਰ ਰਹੇ ਇਸ ਸਮਾਰਕ ਨੂੰ ਹੁਣ ਅੰਗਰੇਜ਼ਾਂ ਦੀ ਜੇਲ੍ਹ ਦੱਸ ਕੇ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ | ਉਕਤ ਸਮਾਧ ਅਤੇ ਹਵੇਲੀ ਦੀਆਂ ਕੰਧਾਂ 'ਤੇ ਉਸਾਰੀ ਸਮੇਂ ਬਣਾਏ ਗਏ ਕੁਝ ਕੰਧ ਤੇਲ ਚਿੱਤਰ ਅੱਜ ਵੀ ਮੌਜੂਦ ਹਨ, ਜਦਕਿ ਬਹੁਤੇ ਨਸ਼ਟ ਹੋ ਚੁਕੇ ਹਨ | ਦੱਸਿਆ ਜਾਂਦਾ ਹੈ ਕਿ ਸੰਨ 1834 'ਚ ਬਾਬਾ ਸਾਹਿਬ ਸਿੰਘ ਬੇਦੀ ਦਾ ਦਿਹਾਂਤ ਹੋਣ ਤੋਂ ਬਾਅਦ ਬਾਬਾ ਬਿਕਰਮ ਸਿੰਘ ਊਨਾ ਵਿਚਲੀ ਪਰਿਵਾਰਕ ਜਗੀਰ ਦੇ ਵਾਰਸ ਬਣੇ, ਜਦੋਂਕਿ ਉਨ੍ਹਾਂ ਦੇ ਭਰਾ ਬਾਬਾ ਬਿਸ਼ਨ ਸਿੰਘ ਰਾਵਲਪਿੰਡੀ ਸ਼ਹਿਰ ਦੇ ਕੱਲਰ (ਮੌਜੂਦਾ ਸਮੇਂ ਪਾਕਿਸਤਾਨ ਦਾ ਖੇਤਰ) ਵਿਚਲੀ ਪਰਿਵਾਰਕ ਜਾਇਦਾਦ ਦੇ ਵਾਰਸ ਬਣੇ | ਬਾਬਾ ਸਾਹਿਬ ਸਿੰਘ ਬੇਦੀ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਬਿਕਰਮ ਸਿੰਘ ਬੇਦੀ ਦੀ ਜਾਇਦਾਦ ਦਾ ਜਲੰਧਰ ਦੁਆਬ ਵਿਚਲਾ ਕੁਝ ਹਿੱਸਾ ਅੰਗਰੇਜ਼ਾਂ ਨੇ ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਉਨ੍ਹਾਂ ਤੋਂ ਖੋਹ ਲਿਆ ਅਤੇ ਊਨਾ ਸਾਹਿਬ ਵਿਚਲਾ ਉਨ੍ਹਾਂ ਦਾ ਕਿਲ੍ਹਾ ਵੀ ਢਾਹ ਦਿੱਤਾ | ਜਲੰਧਰ ਦੁਆਬ ਦੇ ਲਗਭਗ 12 ਪਿੰਡ ਅਤੇ ਕੁਝ ਹੋਰ ਹਿੱਸਾ ਉਨ੍ਹਾਂ ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਸ਼ਾਸਨ ਦੌਰਾਨ ਮਿਲਿਆ ਸੀ | ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੀ ਲਾਹੌਰ 'ਚ ਤਾਇਨਾਤੀ ਤੋਂ ਨਾਰਾਜ਼ ਬਾਬਾ ਬਿਕਰਮ ਸਿੰਘ ਨੇ ਅੰਗਰੇਜ਼ਾਂ ਦੁਆਰਾ ਸੁਝਾਈ ਗਈ ਪੈਨਸ਼ਨ ਨੂੰ ਠੁਕਰਾ ਦਿੱਤਾ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ | ਉਨ੍ਹਾਂ ਨੇ ਸੰਨ 1848 'ਚ ਇਸ ਮਾਮਲੇ ਬਾਰੇ ਦੀਵਾਨ ਮੂਲ ਰਾਜ ਨਾਲ ਵੀ ਸੰਪਰਕ ਕੀਤਾ | ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਅਤੇ ਉਨ੍ਹਾਂ ਨੂੰ ਅੰਮਿ੍ਤਸਰ ਵਿਖੇ ਉਨ੍ਹਾਂ ਦੀ ਹਵੇਲੀ 'ਚ ਨਜ਼ਰਬੰਦ ਕਰ ਦਿੱਤਾ ਗਿਆ | ਇਸੇ ਹਵੇਲੀ 'ਚ ਕੈਦ ਦੌਰਾਨ ਸੰਨ 1863 'ਚ ਉਨ੍ਹਾਂ ਦਾ ਦਿਹਾਂਤ ਹੋਇਆ | ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਉਨ੍ਹਾਂ ਨੂੰ ਦੇਹ ਤਿਆਗਣ ਦੇ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ | ਇਸ ਲਈ ਉਨ੍ਹਾਂ ਦੀ ਸਮਾਧ ਦੀ ਉਸਾਰੀ ਹਵੇਲੀ ਦੀ ਛੱਤ 'ਤੇ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਨੂੰ ਹ, ਪੁੱਤਰ ਅਤੇ ਪਤਨੀ ਵਲੋਂ ਕੀਤੇ ਹਮਲੇ ਵਿਚ ਕਾਰੋਬਾਰੀ ਜ਼ਖ਼ਮੀ ਅਗਲੀ ਖ਼ਬਰ ਨਗਰ ਨਿਗਮ ਵਲੋਂ ਦਿੱਤੇ ਜਾ ਰਹੇ ਨਾਜਾਇਜ਼ ਠੇਕਿਆਂ ਵਿਰੁੱਧ ਭਾਜਪਾ ਆਵਾਜ਼ ਬੁਲੰਦ ਕਰੇਗੀ : ਸੰਧੂ <br/>
Ad Position 24