11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਨਗਰ ਨਿਗਮ ਵਲੋਂ ਦਿੱਤੇ ਜਾ ਰਹੇ ਨਾਜਾਇਜ਼ ਠੇਕਿਆਂ ਵਿਰੁੱਧ ਭਾਜਪਾ ਆਵਾਜ਼ ਬੁਲੰਦ ਕਰੇਗੀ : ਸੰਧੂ <br/>

Ad Position 21
No active advertisement
ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਹਰਮਿੰਦਰ ਸਿੰਘ)-ਨਿਗਮ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦਿੱਤੇ ਜਾ ਰਹੇ ਨਾਜਾਇਜ਼ ਠੇਕਿਆਂ ਅਤੇ ਗ਼ੈਰ-ਕਾਨੂੰਨੀ ਵਸੂਲੀਆਂ ਦੇ ਵਿਰੋਧ 'ਚ ਭਾਜਪਾ ਕੌਂਸਲਰਾਂ ਦੀ ਬੈਠਕ ਪਾਰਟੀ ਦੇ ਜ਼ਿਲਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਭਾਜਪਾ ਕੌਂਸਲਰ ਦਲ ਦੇ ਆਗੂ ਗੌਰਵ ਗਿੱਲ, ਕੌਂਸਲਰ ਅਮਨ ਐਰੀ ਅਤੇ ਕੌਂਸਲਰ ਸ਼ਰੂਤੀ ਵਿਜ ਮੌਜੂਦ ਸਨ | ਇਸ ਦੌਰਾਨ ਸੰਧੂ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ, ਪੰਜਾਬ ਭਰ 'ਚ ਭਿ੍ਸ਼ਟਾਚਾਰ ਸਿਖਰ 'ਤੇ ਪਹੁੰਚ ਗਿਆ ਹੈ | ਨਗਰ ਨਿਗਮ 'ਚ ਇਕ ਵਾਰ ਫਿਰ ਇਸ ਦਾ ਸਬੂਤ ਮਿਲਿਆ ਹੈ, ਜਿੱਥੇ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਅਤੇ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਲੀ ਸੂਚੀ ਵਿਚ ਸ਼ਾਮਿਲ ਕੰਪਨੀਆਂ ਨੂੰ ਪਾਰਕਿੰਗ ਦੇ ਠੇਕੇ ਗੈਰ-ਕਾਨੂੰਨੀ ਤੌਰ 'ਤੇ ਦਿੱਤੇ ਗਏ ਹਨ | ਹਾਲ ਹੀ ਵਿਚ, ਗੁਰੂ ਨਾਨਕ ਭਵਨ ਦੀ ਪਾਰਕਿੰਗ ਵਿਚ, ਜਿੱਥੇ 50 ਰੁਪਏ ਦੀ ਬਜਾਏ 200 ਰੁਪਏ ਦੀ ਫੀਸ ਗੈਰ-ਕਾਨੂੰਨੀ ਤੌਰ 'ਤੇ ਵਸੂਲੀ ਜਾ ਰਹੀ ਸੀ, ਨਿਗਮ ਅਧਿਕਾਰੀਆਂ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਲਈ ਤਿਆਰ ਹਨ | ਜਿਸ ਫਰਮ ਨੂੰ ਬਲੈਕਲਿਸਟ ਕੀਤਾ ਜਾਣਾ ਚਾਹੀਦਾ ਸੀ, ਉਸਨੂੰ ਚੌਥੀ ਵਾਰ ਪੁਰਾਣੀ ਸਬਜ਼ੀ ਮੰਡੀ ਪਾਰਕਿੰਗ ਦਾ ਠੇਕਾ ਅਲਾਟ ਕੀਤਾ ਗਿਆ ਹੈ | ਨਿਗਮ ਨਿਯਮਾਂ ਅਨੁਸਾਰ ਜੇਕਰ ਕੋਈ ਠੇਕੇਦਾਰ ਪਾਰਕਿੰਗ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਜਾਂ ਸਹਿਮਤੀ ਤੋਂ ਵੱਧ ਰੇਟ ਵਸੂਲਦਾ ਹੈ ਤਾਂ ਉਸਦਾ ਟੈਂਡਰ ਰੱਦ ਕਰ ਦਿੱਤਾ ਜਾਂਦਾ ਹੈ ਅਤੇ ਉਸਨੂੰ ਕਾਲੀ ਸੂਚੀ 'ਚ ਪਾ ਦਿੱਤਾ ਜਾਂਦਾ ਹੈ | ਹਰਵਿੰਦਰ ਸਿੰਘ ਸੰਧੂ ਅਤੇ ਕੌਂਸਲਰ ਸਮੂਹ ਨੇ ਕਿਹਾ ਕਿ ਜੇਕਰ ਨਿਗਮ ਅਧਿਕਾਰੀ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰਦੇ ਹਨ, ਤਾਂ ਜਨਤਕ ਅਧਿਕਾਰਾਂ ਦੀ ਮੋਹਰੀ ਪਾਰਟੀ ਭਾਜਪਾ ਇੱਕ ਵਾਰ ਫਿਰ ਇਸ ਮੁੱਦੇ ਨੂੰ ਸਰਕਾਰ ਕੋਲ ਉਠਾਏਗੀ ਅਤੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਨਹੀਂ ਝਿਜਕੇਗੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬਿਕਰਮ ਸਿੰਘ ਬੇਦੀ ਦੀ ਅੰਮਿ੍ਤਸਰ 'ਚ ਡੇਢ ਸਦੀ ਤੋਂ ਵੱਧ ਪੁਰਾਣੀ ਹਵੇਲੀ ਅੱਜ ਵੀ ਮੌਜੂਦ <br/> ਅਗਲੀ ਖ਼ਬਰ 26 ਮਹੀਨਿਆਂ ਤੋਂ ਧੂੜ ਫੱਕ ਰਿਹਾ 2 ਜ਼ਿਲਿ੍ਹਆਂ ਦੇ ਚਾਰ ਮਾਰਗੀ ਹੋਣ ਵਾਲਾ ਨੀਂਹ ਪੱਥਰ <br/>
Ad Position 24