ਅਟਾਰੀ ਸਰਹੱਦ, 28 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੱਜ ਦੇ ਯੁੱਗ 'ਚ ਲਗਾਤਾਰ ਖਰਾਬ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖਾਂ ਦੀ ਜੀਵਨ 'ਚ ਬਹੁਤ ਮਹੱਤਤਾ ਹੈ | ਰੁੱਖ ਮਨੁੱਖ ਦੇ ਜਨਮ ਤੋਂ ਲੈ ਕੇ ਅਖ਼ੀਰ ਦੇ ਸਵਾਸਾਂ ਤੱਕ ਸਾਥ ਨਿਭਾਉਂਦੇ ਹਨ | ਇਹ ਸ਼ਬਦ ਸਤਲਾਣੀ ਸਾਹਿਬ ਕਾਲਜ ਹੁਸ਼ਿਆਰ ਨਗਰ ਵਿਖੇ ਚੱਲ ਰਹੇ ਐਨ.ਸੀ.ਸੀ. ਕੈਂਪ ਦੌਰਾਨ ਕਰਨਲ ਪੀ.ਡੀ.ਐਸ. ਬੱਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ | ਉਨ੍ਹਾਂ ਕਿਹਾ ਕਿ ਰੁੱਖ ਹੀ ਸਾਡੇ ਸੱਚੇ ਮਿੱਤਰ ਹਨ ਰੁੱਖ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਵੀ ਹਨ | ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਜ਼ਿੰਦਗੀ ਵਿਚ ਰੁੱਖ ਲਗਾਉਣੇ ਚਾਹੀਦੇ ਹਨ ਧਰਤੀ 'ਤੇ ਵੱਧ ਰਹੇ ਤਾਪਮਾਨ ਦਾ ਮੁੱਖ ਕਾਰਨ ਰੁੱਖਾਂ ਦੀ ਘਾਟ ਹੈ | ਕਰਨਲ ਪੀਡੀਐਸ ਬੱਲ ਕੈਂਪ ਕਮਾਂਡੈਂਟ ਫਸਟ ਪੰਜਾਬ ਬਟਾਲੀਅਨ ਨੇ ਕਿਹਾ ਕਿ ਅਰੰਭੀ ਗਈ ਰੁੱਖ ਲਗਾਉਣ ਦੀ ਮੁਹਿੰਮ ਦੌਰਾਨ ਐਨਸੀਸੀ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਕਹੇ | ਕਾਲਜ ਕੰਪਲੈਕਸ ਵਿਚ ਰੁੱਖ ਵੀ ਲਗਾਏ ਗਏ | ਇਸ ਮੌਕੇ 'ਤੇ ਸੂਬੇਦਾਰ ਮੇਜਰ ਲਾਭ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਸੂਬੇਦਾਰ ਬਲਜਿੰਦਰ ਸਿੰਘ, ਹਵਾਲਦਾਰ ਗੁਰਦੀਪ ਸਿੰਘ ਆਦਿ ਫੌਜੀ ਸਟਾਫ ਤੋਂ ਇਲਾਵਾ ਲੈਫਟੀਨੈਂਟ ਜਸਪਾਲ ਸਿੰਘ, ਕੈਪਟਨ ਪ੍ਰਦੀਪ ਕੁਮਾਰ, ਲੈਫਟੀਨੈਂਟ ਸਤਿੰਦਰ ਸਿੰਘ, ਲੈਫਟੀਨੈਂਟ ਸੁਖਪਾਲ ਸਿੰਘ ਸੰਧੂ, ਐਨਸੀਸੀ ਅਫਸਰ ਮਰਕਸ ਪਾਲ ਤੋਂ ਇਲਾਵਾ ਐਨਸੀਸੀ ਕੈਡਿਟ ਹਾਜ਼ਰ ਸਨ |