11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਾਡਾ ਨਾਟ ਘਰ 'ਚ 266ਵੇਂ ਸ਼ੋਅ ਦੌਰਾਨ ਲੱਗੀਆਂ ਰੋਣਕਾਂ <br/>

Ad Position 21
No active advertisement
ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਹਰਮਿੰਦਰ ਸਿੰਘ)-ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਸਾਡਾ ਨਾਟ ਘਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬੀ ਨਾਟਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਲੋਕ ਗੀਤ ਅਤੇ ਲੋਕ ਨਾਚਾਂ ਦੀ ਵੀ ਪੇਸ਼ਕਾਰੀ ਕੀਤੀ ਗਈ | ਇਥੇ 266ਵੇਂ ਸ਼ੋਅ ਦੌਰਾਨ ਪ੍ਰਸਿੱਧ ਕਾਮੇਡੀ ਕਲਾਕਾਰ ਸੁਰਿੰਦਰ ਫ਼ਰਿਸ਼ਤਾ ਉਰਫ਼ ਘੁੱਲੇ ਸ਼ਾਹ, ਵਿਸ਼ਵ ਪੰਜਾਬੀ ਸਭਾ ਕੈਨੇਡਾ, ਭਾਰਤ ਇਕਾਈ ਦੇ ਪ੍ਰਧਾਨ ਸਿਫ਼ਰ ਸਤਬੀਰ ਸਿੰਘ, ਪ੍ਰੀਤ ਲੜੀ ਦੇ ਮੈਡਮ ਪੂਨਮ ਅਤੇ ਰਵੀ ਕਾਂਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਦੌਰਾਨ ਦਲਜੀਤ ਸੋਨਾ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ 'ਇੱਕ ਅਧੂਰਾ ਨਾਟਕ' ਅਤੇ 'ਮੇਰੇ ਲਹੂ ਦੇ ਨਾਲ' ਦੀ ਪੇਸ਼ਕਾਰੀ ਕੀਤੀ ਗਈ | ਅਨਮੋਲ ਸਿੰਘਾ ਦੁਆਰਾ ਨਿਰਦੇਸ਼ਿਤ ਨਾਟਕ 'ਬੁੱਤ ਜਾਗ ਪਿਆ' ਅਤੇ 'ਮੋਟੇ ਮੀਆਂ' ਦੀ ਦਮਦਾਰ ਪੇਸ਼ਕਾਰੀ ਨੇ ਦਰਸ਼ਕਾਂ ਦੇ ਮਨ ਮੋਹ ਲਏ | ਆਏ ਮਹਿਮਾਨ ਨੂੰ ਬਾਲ ਕਲਾਕਾਰਾਂ ਦੀ ਪੇਸ਼ਕਾਰੀ ਨੇ ਖੂਬ ਪ੍ਰਭਾਵਿਤ ਕੀਤਾ | ਇਸ ਦੌਰਾਨ ਭੰਡਾਂ ਦੀਆਂ ਕਲੋਲਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ | ਇਸ ਦੌਰਾਨ ਪੰਜਾਬ ਦੇ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ | ਇਸ ਦੌਰਾਨ ਸਿਫ਼ਰ ਸਤਬੀਰ ਸਿੰਘ ਨੇ ਸਾਡਾ ਨਾਟ ਘਰ ਦੇ ਕਲਾਕਾਰਾਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ | ਇਸ ਦੌਰਾਨ ਉਨ੍ਹਾਂ ਨੇ ਸਾਡਾ ਨਾਟ ਘਰ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ | ਇਸ ਦੌਰਾਨ ਮਨਿੰਦਰ ਸਿੰਘ ਨੌਸ਼ਹਿਰਾ ਅਤੇ ਦਲਜੀਤ ਸੋਨਾ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਨੇ ਵਿਦਿਆਰਥੀਆਂ ਦੀ ਸਹੂਲਤ ਲਈ 2 ਨਵੀਆਂ ਬੱਸਾਂ ਕੀਤੀਆਂ ਰਵਾਨਾ <br/> ਅਗਲੀ ਖ਼ਬਰ ਮਨੁੱਖ ਨੂੰ ਜੀਵਨ 'ਚ ਇਕ ਰੁੱਖ ਲਗਾ ਕੇ ਪਾਲਣਾ ਚਾਹੀਦੈ ਹੈ : ਕਰਨਲ ਪੀ.ਡੀ.ਐਸ. ਬੱਲ
Ad Position 24