13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਨਾਲ ਸਮਝੌਤਾ ਪੱਤਰ ਕੀਤਾ ਸਹੀਬੱਧ <br/>

Ad Position 21
No active advertisement
ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਅਤੇ ਫੁਲਕਾਰੀ ਵੂਮੈਨ ਆਫ ਅੰਮਿ੍ਤਸਰ ਦਰਮਿਆਨ ਸਮਝੌਤਾ ਪੱਤਰ ਸਹੀਬੱਧ ਕਰਨ ਸਮੇਂ ਮੈਡਮ ਰਾਗਿਨੀ ਸ਼ਰਮਾ, ਡਾਇਰੈਕਟਰ ਫਾਇਨੈਂਸ, ਡਾ. ਗੌਰਵ ਤੇਜਪਾਲ, ਪਿ੍ੰਸੀਪਲ ਅਤੇ ਹੋਰ | ਤਸਵੀਰ : ਗੁਰਦੀਪ ਸਿੰਘ ਨਾਗੀ <br/> 02-05-2026
ਮਾਨਾਂਵਾਲਾ, 1 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ) ਨੇ ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਨਾਲ ਇਕ ਸਮਝੌਤਾ ਪੱਤਰ ਸਹੀਬੱਧ ਕੀਤਾ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਇਵੈਂਟ ਮੈਨੇਜਮੈਂਟ ਅਤੇ ਗੈਸਟ ਰਿਲੇਸ਼ਨ ਦੇ ਖੇਤਰ ਵਿਚ ਪ੍ਰੈਕਟੀਕਲ ਤਜ਼ਰਬਾ ਪ੍ਰਦਾਨ ਕਰਨਾ ਹੈ | ਇਸ ਸਹਿਯੋਗ ਦੇ ਤਹਿਤ ਏਜੀਸੀ ਦੇ ਵਿਦਿਆਰਥੀ ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਵਲੋਂ ਕਰਵਾਏ ਜਾਣ ਵਾਲੇ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲੈਣਗੇ, ਜਿਸ ਵਿਚ ਉਹ ਗੈਸਟ ਰਜਿਸਟ੍ਰੇਸ਼ਨ ਅਤੇ ਪ੍ਰਸ਼ਾਸਨਿਕ ਕੰਮਾਂ ਸਮੇਤ ਰੀਅਲ-ਟਾਈਮ ਇਵੈਂਟ ਮੈਨੇਜਮੈਂਟ ਵਿਚ ਸ਼ਾਮਿਲ ਹੋਣਗੇ | ਐੱਮ.ਓ.ਯੂ. ਦੇ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਸਮੂਹਾਂ ਵਿਚ ਵੱਖ-ਵੱਖ ਸਮਾਗਮਾਂ ਲਈ ਤਾਇਨਾਤ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਇੰਡਸਟਰੀ ਨਾਲ ਜੁੜਨ ਅਨੁਭਵ ਪ੍ਰਾਪਤ ਹੋਵੇਗਾ | ਇਸ ਸਮਝੌਤੇ ਵਿਚ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਵਿਦਿਆਰਥੀਆਂ ਦੀਆਂ ਅਕਾਦਮਿਕ ਜ਼ਿੰਮੇਵਾਰੀਆਂ ਨੂੰ ਪਹਿਲ ਦਿੱਤੀ ਜਾਵੇ ਅਤੇ ਇਮਤਿਹਾਨਾਂ ਜਾਂ ਹੋਰ ਅਕਾਦਮਿਕ ਕਾਰਜਾਂ ਦੌਰਾਨ ਲੋੜੀਂਦੀ ਲਚਕਤਾ ਦਿੱਤੀ ਜਾਵੇ | ਇਸ ਮੌਕੇ 'ਤੇ ਡਾ. ਗੌਰਵ ਤੇਜਪਾਲ, ਪਿ੍ੰਸਿਪਲ, ਏਜੀਸੀ ਨੇ ਕਿਹਾ 'ਇਹ ਐੱਮਓਯੂ ਸਿੱਖਿਆ ਅਤੇ ਉਦਯੋਗ ਵਿਚਕਾਰ ਦੇ ਅੰਤਰ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਵਿਦਿਆਰਥੀਆਂ ਨੂੰ ਵਾਸਤਵਿਕ ਅਨੁਭਵ ਪ੍ਰਦਾਨ ਕਰੇਗਾ |' ਮੈਡਮ ਰਾਗਿਨੀ ਸ਼ਰਮਾ, ਡਾਇਰੈਕਟਰ ਫਾਇਨੈਂਸ, ਏਜੀਸੀ ਨੇ ਕਿਹਾ, 'ਇਸ ਤਰ੍ਹਾਂ ਦੇ ਸਹਿਯੋਗ ਵਿਦਿਆਰਥੀਆਂ ਦੀ ਪ੍ਰੈਕਟੀਕਲ ਜਾਣਕਾਰੀ ਨੂੰ ਵਧਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਪੋਸਟਰ ਬਨਾਉਣ ਮੁਕਾਬਲੇ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਮਜ਼ਦੂਰ ਵਰਗ ਦੇ ਸਨਮਾਨ ਤੇ ਹੱਕਾਂ ਦੀ ਰੱਖਿਆ ਲਈ ਲਗਾਤਾਰ ਯਤਨਸ਼ੀਲ ਹਾਂ- ਆਹਲੂਵਾਲੀਆ <br/>
Ad Position 24