02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਾਲਕ੍ਰਿਸ਼ਨ ਸ਼ਰਮਾ ਨੇ ਵਰਿੰਦਾਵਨ ਸਥਿਤ ਧਾਰਮਿਕ ਅਸਥਾਨਾਂ ਲਈ ਬੱਸ ਕੀਤੀ ਰਵਾਨਾ

Ad Position 21
No active advertisement
ਅਜੀਤ ਡੈਸਕ 04-05-2026
ਅੰਮਿ੍ਤਸਰ, 3 ਮਈ (ਰਾਜੇਸ਼ ਕੁਮਾਰ ਸ਼ਰਮਾ)-ਨਗਰ ਨਿਗਮ ਕਾਲੋਨੀ ਵਿਖੇ ਵਰਿੰਦਾਵਨ ਸਥਿਤ ਧਾਰਮਿਕ ਅਸਥਾਨਾਂ ਲਈ ਬੱਸ ਨੂੰ ਨਸ਼ਾ ਵਿਰੋੋਧੀ ਸਮਾਜ ਨਿਰਮਾਣਾ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵਲੋਂ ਰਵਾਨਾ ਕੀਤਾ ਗਿਆ | ਇਸ ਮੌਕੇ ਬਾਲਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਕਾਲੋਨੀ ਨਿਵਾਸੀ ਗੌਤਮ ਅਤੇ ਉਸਦੇ ਪਰਿਵਾਰ ਵਲੋਂ ਸਮੇਂ ਸਮੇਂ 'ਤੇ ਧਾਰਮਿਕ ਅਸਥਾਨਾਂ ਦੀ ਯਾਤਰਾਂ ਕਰਵਾਈ ਜਾਂਦੀ ਹੈ ਅਤੇ ਅੱਜ ਵੀ ਵਰਿੰਦਾਵਨ ਲਈ ਬੱਸ ਨੂੰ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਕੀਤਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਕੰਮਾਂ 'ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖ ਦਾ ਸਰੀਰ ਹੀ ਇਕੋ ਇਕ ਅਜਿਹਾ ਸਰੀਰ ਹੈ, ਜਿਸਨੂੰ ਪਰਮਾਤਮਾ ਨੇ ਪੂਰੀ ਤਰ੍ਹਾਂ ਸੰਪੂਰਨ ਕੀਤਾ ਹੈ ਤੇ ਸਾਨੂੰ ਪਰਮਾਤਮਾ ਦੀ ਇਸ ਦੇਣ ਲਈ ਉਨ੍ਹਾਂ ਦਾ ਵਾਰ ਵਾਰ ਸ਼ੁਕਰਾਨਾ ਕਰਨਾ ਚਾਹੀਦਾ ਹੈ | ਇਸ ਦੌਰਾਨ ਬਾਲਕਿ੍ਸ਼ਨ ਸ਼ਰਮਾ ਵਲੋਂ ਯਾਤਰਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ | ਇਸ ਮੌਕੇ ਆਤਮਨੰਦ ਆਸ਼ਰਮ ਰੂਪਨਗਰ ਤੋਂ ਸਵਾਮੀ ਪ੍ਰਕਾਸ਼, ਜੋਤੀ ਗਿਰੀ, ਮੰਗਲਾਨੰਦ, ਮਾਤਾ ਕਿ੍ਸ਼ਨ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਰਾਸ਼ਟਰੀ ਬਾਲ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਡਾ. ਦਾਭੋਲਕਰ ਹੱਤਿਆ ਮਾਮਲੇ ਦੇ ਦੋਸ਼ੀ ਕਾਤਲ ਨੂੰ ਜ਼ਮਾਨਤ ਦੇਣ ਦਾ ਵਿਰੋਧ
Ad Position 24