ਰਾਜਾਸਾਂਸੀ, 3 ਮਈ (ਹਰਦੀਪ ਸਿੰਘ ਖੀਵਾ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੱਦੇ 'ਤੇ ਅਮੀਰਾ ਫਾਰਮ, ਏਅਰਪੋਰਟ ਰੋਡ 'ਤੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਬੱਚਿਆਂ ਦਾ ਰਾਸ਼ਟਰੀ ਬਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਸਭਾ ਕੈਨੇਡਾ, ਭਾਰਤ ਇਕਾਈ ਦੇ ਪ੍ਰਧਾਨ ਸਤਬੀਰ ਸਿੰਘ ਸਿਫਰ, ਪੰਜਾਬ ਦੇ ਪ੍ਰਧਾਨ ਪਿ੍ੰਸੀਪਲ ਡਾ. ਗਿਆਨ ਸਿੰਘ ਘਈ, ਉੱਗੇ ਕਾਮੇਡੀਅਨ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ, ਦੂਰਦਰਸ਼ਨ ਦੇ ਸਾਬਕਾ ਨਿਊਜ਼ ਰੀਡਰ ਅਤੇ ਫਿਲਮ ਅਦਾਕਾਰ ਅਰਵਿੰਦਰ ਸਿੰਘ ਭੱਟੀ, ਸੁਬੇਗ ਸਿੰਘ ਕਥੂਰੀਆ, ਰੀਵਾ ਦਰਿਆ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕਾਰਜਕਾਰਨੀ ਮੈਂਬਰ ਭੁਪਿੰਦਰ ਸਿੰਘ ਸੰਧੂ, ਡਾ. ਪ੍ਰਭਜੋਤ ਕੌਰ ਸੰਧੂ ਅਤੇ ਡਾ. ਇੰਦਰਾ ਵਿਰਕ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ | ਜੱਜ ਦੇ ਫਰਜ਼ ਕੁਲਦੀਪ ਸਿੰਘ ਦਰਾਜਕੇ, ਹਰਭਜਨ ਸਿੰਘ ਨਾਹਲ ਤੇ ਅਵਤਾਰ ਸਿੰਘ ਖਾਲਸਾ ਵਲੋਂ ਨਿਭਾਏ ਗਏ | ਮੇਹਰਦੀਪ ਸਿੰਘ ਨੇ ਪਹਿਲਾ, ਗੁਰਪ੍ਰੀਤ ਕੌਰ ਸੈਣੀ ਨੇ ਦੂਸਰਾ ਤੇ ਮਹਿਕਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਗਰੁੱਪ ਵਿਚ ਜਸਰੀਤ ਕੌਰ, ਅਰਸ਼ਦੀਪ ਕੌਰ ਤੇ ਅਸ਼ਵਿਕਾ ਮਹਾਜਨ ਕਰਮਵਾਰ ਪਹਿਲੇ, ਦੂਸਰੇ, ਤੀਸਰੇ ਸਥਾਨ ਤੇ ਰਹੇ | ਇਸੇ ਤਰ੍ਹਾਂ ਯੁਵਾ ਗਰੁੱਪ ਵਿਚ ਗੁਰਜਿੰਦਰ ਸਿੰਘ ਨੇ ਪਹਿਲਾ, ਜਸਪ੍ਰੀਤ ਕੌਰ ਜੱਸਲ ਨੇ ਦੂਸਰਾ ਤੇ ਗੁਰਸਿਮਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਚੇਅਰਮੈਨ ਦਲਬੀਰ ਸਿੰਘ ਰਿਆੜ ਨੇ ਮੰਚ ਸੰਚਾਲਕ ਦੇ ਫਰਜ਼ ਬਾਖੂਬੀ ਨਿਭਾਏ | ਇਸੇ ਸਮੇਂ ਦੌਰਾਨ ਰਜਵੰਤ ਕੌਰ ਬਾਜਵਾ ਦਾ ਕਹਾਣੀ ਸੰਗ੍ਰਹਿ 'ਇੰਤਹਾ' ਵੀ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਜਸਵੀਰ ਸਿੰਘ ਭਲੂਰੀਆ, ਜਸਕਰਨ ਸਿੰਘ ਬਦੇਸ਼ਾ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਜਸਪਾਲ ਸਿੰਘ ਕਥੂਰੀਆ, ਡਾ. ਆਂਚਲ ਅਰੋੜਾ ਡਾ. ਨਿਧੀ ਪਾਠਕ, ਡਾ. ਜਸਵਿੰਦਰ ਕੌਰ ਜੱਸੀ, ਬਲਜੀਤ ਕੌਰ, ਸੁਖਰਾਜ ਕੌਰ, ਇੰਜੀ. ਜਗਦੀਪ ਸਿੰਘ ਮਾਂਗਟ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |