ਅੰਮਿ੍ਤਸਰ, 3ਮਈ (ਰਾਜੇਸ਼ ਕੁਮਾਰ ਸ਼ਰਮਾ)-ਜੀ. ਆਰ. ਪੀ. ਥਾਣਾ ਮੁਖੀ ਸੁਖਵਿੰਦਰ ਸਿੰਘ ਸਰਾਂ ਦਾ ਅੰਮਿ੍ਤਸਰ ਤੋਂ ਜੀ. ਆਰ. ਪੀ. ਥਾਣਾ ਜਲੰਧਰ ਵਿਖੇ ਤਬਾਦਲਾ ਹੋ ਗਿਆ ਹੈ | ਇਸ ਮੌਕੇ ਥਾਣਾ ਜੀ. ਆਰ. ਪੀ. ਦੇ ਸਮੂਹ ਸਟਾਫ਼ ਵਲੋਂ ਸੁਖਵਿੰਦਰ ਸਿੰਘ ਸਰਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਡੀ. ਐੱਸ. ਪੀ. ਅਮਰਵਿੰਦਰ ਸਿੰਘ ਮੁੱਖ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੌਰਾਨ ਸੁਖਵਿੰਦਰ ਸਿੰਘ ਸਰਾਂ ਨੂੰ ਸਮੁੱਚੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਦੀ ਜਗ੍ਹਾ 'ਤੇ ਸ਼ਾਮ ਸੁੰਦਰ ਨਵੇਂ ਥਾਣਾ ਮੁਖੀ ਨਿਯੁਕਤ ਕੀਤੇ ਗਏ ਹਨ, ਜੋ ਜੀ. ਆਰ. ਪੀ. ਥਾਣਾ ਜਲੰਧਰ ਵਿਖੇ ਸੇਵਾਵਾਂ ਨਿਭਾ ਰਹੇ ਸਨ |