ਅੰਮਿ੍ਤਸਰ, 4 ਮਈ (ਹਰਮਿੰਦਰ ਸਿੰਘ)-ਪੱਛਮੀ ਬੰਗਾਲ, ਪੁਡੂਚੇਰੀ ਅਤੇ ਆਸਾਮ 'ਚ ਭਾਜਪਾ ਨੂੰ ਮਿਲੀ ਰਾਜਨੀਤਿਕ ਸਫਲਤਾ ਤੋਂ ਬਾਅਦ ਹਲਕਾ ਉੱਤਰੀ ਤੋਂ ਭਾਜਪਾ ਵਰਕਰਾਂ ਤੇ ਸਮਰਥਕਾਂ ਵਲੋਂ ਨਾਵਲਟੀ ਚੌਕ ਵਿਖੇ ਜਸ਼ਨ ਮਨਾਇਆ ਗਿਆ | ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਦੇ ਨਾਵਲਟੀ ਚੌਕ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਢੋਲ-ਨਗਾੜਿਆਂ ਦੀਆਂ ਧੁਨਾਂ 'ਤੇ ਵਰਕਰਾਂ ਨੇ ਖੁਸ਼ੀ ਮਨਾਈ ਅਤੇ ਰਾਹਗੀਰਾਂ ਤੇ ਸਮਰਥਕਾਂ ਵਿਚ ਲੱਡੂ ਵੰਡੇ ਗਏ | ਪੂਰੇ ਇਲਾਕੇ ਵਿਚ ਭਾਜਪਾ ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਦੌਰਾਨ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਮਿਲੀ ਜਿੱਤ ਸਿਰਫ਼ ਚੋਣੀ ਨਤੀਜਾ ਨਹੀਂ, ਸਗੋਂ ਦੇਸ਼ ਦੇ ਲੋਕਾਂ ਵਲੋਂ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਤੇ ਵਧਦੇ ਭਰੋਸੇ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਲੋਕ ਵਿਕਾਸ, ਰਾਸ਼ਟਰਵਾਦ ਅਤੇ ਮਜ਼ਬੂਤ ਅਗਵਾਈ ਦੀ ਰਾਜਨੀਤੀ ਨੂੰ ਸਮਰਥਨ ਦੇ ਰਹੇ ਹਨ |
ਨਾਵਲਟੀ ਚੌਕ ਵਿਖੇ ਅਕਸ਼ੈ ਦੀ ਅਗਵਾਈ ਹੇਠ ਭਾਜਪਾ ਸਮਰਥਕਾਂ ਨੇ ਮਨਾਇਆ ਜਸ਼ਨ <br/>
ਅਜੀਤ ਡੈਸਕ
05-05-2026