07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਾਰਚ ਇੰਟੇਕ ਦੀ ਤਰ੍ਹਾਂ ਜੁਲਾਈ ਤੇ ਸਤੰਬਰ ਇੰਟੇਕ ਦੌਰਾਨ ਯੂ.ਕੇ. ਸਟੱਡੀ ਵੀਜ਼ੇ 'ਚ ਪੰਜਾਬ ਇੰਮੀਗੇ੍ਰਸ਼ਨ ਮੱਲਾਂ ਮਾਰੇਗੀ-ਸਿੱਧੂ <br/>

Ad Position 21
No active advertisement
ਅਜੀਤ ਡੈਸਕ 05-05-2026
ਅੰਮਿ੍ਤਸਰ, 4 ਮਈ (ਹਰਮਿੰਦਰ ਸਿੰਘ)-ਪੰਜਾਬ ਇੰਮੀਗ੍ਰੇਸ਼ਨ ਵਲੋਂ ਮਾਰਚ ਇੰਟੇਕ 'ਚ ਯੂ. ਕੇ. ਸਟੱਡੀ ਵੀਜ਼ੇ ਦੇ ਨਤੀਜੇ 100 ਫੀਸਦੀ ਦੇਣ ਤੋਂ ਬਾਅਦ ਹੁਣ ਉਸ ਦਾ ਨਿਸ਼ਾਨਾ ਜੁਲਾਈ ਅਤੇ ਸਤੰਬਰ ਇੰਟੇਕ 'ਚ ਆਪਣੀ ਸਰਦਾਰੀ ਇਸੇ ਤਰ੍ਹਾਂ ਬਰਕਰਾਰ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ | ਇਨ੍ਹਾਂ ਇੰਟੇਕ ਵਿਚ ਯੂ. ਕੇ. 'ਚ ਪੜ੍ਹਾਈ ਕਰਨ ਲਈ ਜਾਣ ਦੇ ਚਾਹਵਾਨ ਵਿਦਿਆਰਥੀ ਉਨ੍ਹਾਂ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ | ਇਹ ਪ੍ਰਗਟਾਵਾ ਪੰਜਾਬ ਇੰਮੀਗ੍ਰੇਸ਼ਨ ਦੇ ਮੈਨੇਜ਼ਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ | ਇਕ ਬਿਆਨ ਰਾਹੀਂ ਸ: ਸਿੱਧੂ ਨੇ ਕਿਹਾ ਕਿ ਉਨ•ਾਂ ਦੇ ਕਾਬਲ ਅਤੇ ਮਿਹਨਤੀ ਸਟਾਫ਼ ਦੀ ਬਦੌਲਤ ਮਾਰਚ ਇੰਟੇਕ ਵਿਚ ਯੂ. ਕੇ. ਸਟੱਡੀ ਲਈ 30 ਦੇ ਕਰੀਬ ਵੀਜ਼ੇ ਅਪਲਾਈ ਕੀਤੇ ਗਏ ਸਨ ਜੋ ਸਫਲਤਾ ਪੂਰਵਕ ਲੱਗ ਗਏ | ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਭਰੋਸੇਯੋਗਤਾ ਹੀ ਉਨ੍ਹਾਂ ਦੀ ਸਫਲਤਾ ਦਾ ਸਬੂਤ ਹੈ | ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਯੂ. ਕੇ. ਸਟੱਡੀ ਵੀਜ਼ੇ ਦਾ ਵੱਡਾ ਹਾਊਆ ਖੜ੍ਹਾ ਕੀਤਾ ਜਾਂਦਾ ਜਦੋਂ ਕਿ ਇਸ ਵੀਜ਼ਾ ਬਹੁਤ ਹੀ ਲਚਕੀਲੇ ਮਾਪਦੰਡ ਵਾਲਾ ਹੈ, ਜਿਸ ਵਿਚ 10 ਸਾਲ ਤੱਕ ਦਾ ਸਟੱਡੀ ਗੈਪ ਦੀ ਕਬੂਲਯੋਗ ਹੈ | ਇਸ ਤੋਂ ਇਲਾਵਾ ਦਸਤਾਵੇਜ਼ਾਂ ਦੀਆਂ ਸ਼ਰਤਾਂ ਵੀ ਬਹੁਤ ਨਰਮ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਯੂ. ਕੇ. ਸਟੱਡੀ ਵੀਜ਼ੇ 'ਤੇ ਵਿਦੇਸ਼ ਜਾ ਕੇ ਆਪਣਾ ਉਚੇਰੀ ਸਿੱਖਿਆ ਦਾ ਸੁਪਨਾ ਸਕਾਰ ਕਰਨਾ ਚਾਹੁੰਦੇ ਹਨ ਉਹ ਉਨ੍ਹਾਂ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਆ ਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਰਿਮਾਂਡ 'ਤੇ ਲਏ ਗਏ ਦੋਸ਼ੀ ਹਨੀ ਸਿੰਘ ਕੋਲੋਂ ਪੁੱਛਗਿੱਛ ਦੌਰਾਨ 2 ਨਾਜਾਇਜ਼ ਪਿਸਟਲ ਤੇ 5 ਜ਼ਿੰਦਾ ਰੌਂਦ ਬਰਾਮਦ <br/> ਅਗਲੀ ਖ਼ਬਰ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ <br/>
Ad Position 24