ਸੁਲਤਾਨਵਿੰਡ, 4 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਈ-ਰਿਕਸ਼ਾ 'ਤੇ ਲੱਦ ਕੇ ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਹੋਈ ਹੈ | ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸ਼ਿਵਾਲਾ ਸੱਪਾਂ ਵਾਲਾ ਨੇੜੇ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਾਕੇ ਦੌਰਾਨ ਇਕ ਵਿਅਕਤੀ ਕਮਲਪ੍ਰੀਤ ਸਿੰਘ ਮੰਨੋ ਪੁੱਤਰ ਸਵ: ਕੁਲਦੀਪ ਸਿੰਘ ਵਾਸੀ ਡੀਪੂ ਵਾਲੀ ਗਲੀ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਇਕ ਚੋਰੀ ਦਾ ਬਿਨਾ ਰਿੰਮ ਪੈਸ਼ਨ ਮੋਟਰਸਾਈਕਲ ਈ-ਰਿਕਸ਼ਾ 'ਤੇ ਲੱਦ ਕੇ ਲਿਜਾ ਰਿਹਾ ਸੀ, ਜਿਸ ਨੂੰ ਰੋਕ ਕੇ ਜਦੋਂ ਮੋਟਰਸਾਈਕਲ ਦੇ ਕਾਗਜਾਤ ਮੰਗੇ ਗਏ ਤਾਂ ਉਕਤ ਨੌਜਵਾਨ ਨੇ ਮੰਨਿਆ ਕਿ ਇਹ ਮੋਟਰਸਾਈਕਲ ਮੈਂ ਨਸ਼ੇ ਦੀ ਹਾਲਤ ਵਿਚ ਚੋਰੀ ਕੀਤਾ ਹੋਇਆ ਹੈ, ਜਿਸ ਮੈਂ ਕਿਸੇ ਵੇਚਣ ਲਈ ਲਿਜਾ ਰਿਹਾ, ਉਨ੍ਹਾਂ ਦੱਸਿਆ ਕਿ ਕਮਲਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਇਸੇ ਮਾਮਲੇ 'ਚ ਜਗੀਰ ਸਿੰਘ ਪੁੱਤਰ ਸਵ: ਕਸ਼ਮੀਰ ਸਿੰਘ ਵਾਸੀ ਗੁਰਦੁਆਰਾ ਵਾਲੀ ਗਲੀ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਨੂੰ ਵੀ ਦੋਸ਼ੀ ਪਾਇਆ ਗਿਆ ਸੀ, ਜਿਸ ਨੂੰ ਕਾਬੂ ਕੀਤਾ ਗਿਆ | ਜਿਨ੍ਹਾਂ ਖ਼ਿਲਾਫ਼ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ |
ਪੁਲਿਸ ਵਲੋਂ ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ 2 ਨੌਜਵਾਨ ਕਾਬੂ <br/>
ਅਜੀਤ ਡੈਸਕ
05-05-2026