07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅੰਮਿ੍ਤਸਰ ਤਹਿਸੀਲ ਦੀ ਬੱਤੀ ਹੋਈ ਗੁੱਲ : ਰਜਿਸਟਰੀਆਂ ਸਣੇ ਸਰਕਾਰੀ ਕੰਮ-ਕਾਜ਼ ਹੋਇਆ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 05-05-2026
ਅੰਮਿ੍ਤਸਰ, 4 ਮਈ (ਰੇਸ਼ਮ ਸਿੰਘ)-ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਸਰਕਾਰੀ ਕੰਮ ਕਾਜ਼ ਰਜਿਸਟਰੀਆਂ ਬੈਨਾਮੇ ਤੇ ਹੋਰ ਸਰਕਾਰੀ ਕੰਮ ਕਰਵਾਉਣ ਆਏ ਲੋਕਾਂ ਨੂੰ ਅੱਜ ਉਸ ਵੇਲੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਅੰਮਿ੍ਤਸਰ ਤਹਿਸੀਲ ਦੀ ਬੱਤੀ ਅੱਜ ਸਵੇਰ ਸਾਰ ਹੀ ਬੰਦ ਹੋ ਗਈ ਜੋ ਕਿ ਕਾਫੀ ਮੁਸ਼ਕਤ ਦੇ ਬਾਅਦ ਦੁਪਹਿਰ ਬਹਾਲ ਕੀਤੀ ਜਾ ਸਕੀ ਜਦੋਂ ਕਿ ਜਨਰੇਟਰ ਵੀ ਖ਼ਰਾਬ ਹੋਣ ਕਾਰਨ ਬੈਕਅੱਪ ਨਹੀਂ ਮਿਲ ਸਕਿਆ ਤੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਥੇ ਦਸਤਾਵੇਜ ਤਸਕੀਦੀਕਰਨ ਦਾ ਲੱਖਾਂ ਰੁਪਏ ਦਾ ਕੰਮ ਕਾਜ਼ ਪ੍ਰਭਾਵਿਤ ਹੋਇਆ ਉਥੇ ਲੋਕ ਸਰਕਾਰ ਨੂੰ ਕੋਸਦੇ ਰਹੇ | ਅੱਜ ਇਥੇ ਤਹਿਸੀਲ ਸਮੂਹ 'ਚ ਸਥਿਤ ਪ੍ਰਮੁਖ ਪੰਜੀਕਰਨ ਦਫਤਰਾਂ ਸਬ ਰਜਿਸਟਰਾਰ-1-2 ਅਤੇ 3 'ਚ ਲੋਕ ਰਜਿਸਟਰੀਆਂ ਕਰਵਾਉਣ ਲਈ ਪੁੱਜੇ ਤਾਂ ਪਤਾ ਚਲਿਆ ਕਿ ਸਵੇਰ ਤੋਂ ਹੀ ਬੱਤੀ ਬੰਦ ਹੋਈ ਪਈ ਹੈ ਅਤੇ ਜਨਰੇਟਰ ਤੇ ਇਨਵਰਟਰ ਵੀ ਖਰਾਬ ਹੋਣ ਕਾਰਨ ਬਲਬ ਜਗਣੇ ਵੀ ਮੁਸ਼ਕਿਲ ਹਨ ਜਿਸ ਕਾਰਲ ਚਾਰ ਚੁਫੇਰੇ ਹਨੇ੍ਹਰਾ ਪਸਰਿਆ ਰਿਹਾ | ਇਹ ਵੀ ਪਤਾ ਚਲਿਆ ਕਿ ਕਿਸੇ ਤਕਨੀਕੀ ਖਰਾਬੀ ਹੋਣ ਕਾਰਨ ਇਹ ਬੱਤੀ ਬੰਦ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆਉਣੀਆਂ ਸੁਭਾਵਿਕ ਸਨ | ਰਜਿਸਟਰੀ ਕਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਰਜਿਸਟਰੀ 'ਚ ਸੁਵਿਧਾ ਟੈਕਸ ਵੀ ਸ਼ਾਮਿਲ ਹੁੰਦਾ ਹੈ ਜਦੋਂ ਕਿ ਸੁਵਿਧਾ ਦੇ ਨਾਮ 'ਤੇ ਕੁਝ ਵੀ ਨਹੀਂ ਹੈ | ਲੱਖਾਂ ਰੁਪਏ ਦਾ ਲਗਿਆ ਜਨਰੇਟਰ ਠੀਕ ਕਰਵਾਉਣ ਲਈ ਵੀ ਚਾਰਾਜੋਈ ਨਹੀਂ ਕੀਤੀ ਗਈ | ਜੋ ਕਿ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਪਿਆ ਹੈ | ਇਸ ਦਾ ਰੱਖ ਰਖਾਵ ਪੀ.ਡਬਲਿਊ ਡੀ. ਵਿਭਾਗ ਵਲੋਂ ਕੀਤਾ ਜਾਂਦਾ ਹੈ | ਇਸ ਸੰਬੰਧੀ ਸਬ ਰਜਿਸਟਰਾਰ-1 ਜਸਬੀਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਨੂੰ ਸ਼ਿਕਾਇਤ ਕੀਤੇ ਜਾਣ ਉਪਰੰਤ ਬਿਜਲੀ ਸਪਲਾਈ ਬਹਾਲ ਕੀਤੀ ਗਈ ਤੇ ਰਜਿਸਟਰੀਆਂ ਤੇ ਹੋਰ ਦਸਤਾਵੇਜ ਤਸਦੀਕੀਕਰਨ ਦਾ ਕੰਮ ਆਂਮ ਵਾਂਗ ਹੋਣਾ ਸ਼ੁਰੂ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਸਵੈ-ਗਣਨਾ ਦੇਸ਼ ਪ੍ਰਤੀ ਵਫ਼ਾਦਾਰੀ ਅਤੇ ਕਰਤੱਵ ਦਾ ਪ੍ਰਤੀਕ ਹੈ—ਰਾਜੇਸ਼ ਸ਼ਰਮਾ <br/> ਅਗਲੀ ਖ਼ਬਰ ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ 'ਚੋਂ ਕੱਢਣ ਲਈ ਮਿਲੇਗੀ ਸਬਸਿਡੀ-ਸੰਧੂ
Ad Position 24