ਰਾਜਾਸਾਂਸੀ, 4 ਮਈ (ਹਰਦੀਪ ਸਿੰਘ ਖੀਵਾ)-ਪੱਛਮੀ ਬੰਗਾਲ, ਆਸਾਮ ਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਮੈਂਬਰ ਵਰਕਿੰਗ ਕਮੇਟੀ ਪੰਜਾਬ ਦੀ ਅਗਵਾਈ ਵਿਚ ਭਾਜਪਾ ਦੇ ਵਰਕਰਾਂ ਤੇ ਸਮਰਥਕਾਂ ਵਲੋਂ ਆਤਿਸ਼ਬਾਜ਼ੀ ਚਲਾਉਂਦਿਆਂ ਜਿੱਥੇ ਢੋਲ ਦੇ ਡੱਗਿਆਂ ਤੇ ਭੰਗੜੇ ਪਾ ਕੇ ਜਿੱਤ ਦੇ ਜਸ਼ਨ ਮਨਾਏ ਗਏ ਉੱਥੇ ਨਾਲ ਹੀ ਖੁਸ਼ੀ ਵਿਚ ਭਾਜਪਾ ਵਰਕਰਾਂ ਵਲੋਂ ਲੱਡੂਆਂ ਨਾਲ ਇਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਗਏ | ਇਸ ਮੌਕੇ ਗੁਰਬਿੰਦਰ ਸਿੰਘ ਮਾਹਲ ਜਨਰਲ ਸਕੱਤਰ ਜ਼ਿਲਾ ਅੰਮਿ੍ਤਸਰ ਦਿਹਾਤੀ 1, ਪਹਿਲਵਾਨ ਮੁਬਾਰਕ ਸਿੰਘ ਮਾਹਲ, ਜਸਬੀਰ ਸਿੰਘ ਗਿੱਲ ਸਿਆਸੀ ਸਕੱਤਰ ਮਾਹਲ, ਮੁਕੇਸ਼ ਕੇਸਰ, ਰਾਜਵਿੰਦਰ ਕੌਰ ਦੋਸਾਂਝ ਪ੍ਰਧਾਨ ਮਹਿਲਾ ਮੋਰਚਾ, ਸਰਕਲ ਪ੍ਰਧਾਨ ਹਰਸ਼ਾ ਛੀਨਾ ਮਨਦੀਪ ਸਿੰਘ ਸੰਧੂ, ਅਵਤਾਰ ਮਸੀਹ, ਕੇਵਲ ਸਿੰਘ ਭਿੱਟੇਵੱਡ, ਪ੍ਰਧਾਨ ਮਲਕੀਤ ਸਿੰਘ, ਦਿਲਬਾਗ ਸਿੰਘ ਛੀਨਾਘ, ਪ੍ਰਧਾਨ ਬਲਵੰਤ ਸਿੰਘ ਤੇ ਹੋਰ ਹਾਜ਼ਰ ਸਨ |