ਅੰਮਿ੍ਤਸਰ, 4 ਮਈ (ਹਰਮਿੰਦਰ ਸਿੰਘ)-ਪੱਛਮੀ ਬੰਗਾਲ, ਆਸਾਮ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਭਾਜਪਾਈ ਬਾਗੋ ਬਾਗ ਹੋਏ ਪਏ ਹਨ | ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੂੰ ਮਿਲੀ ਭਾਰੀ ਜਿੱਤ ਦੀ ਖੁਸ਼ੀ ਦਾ ਇਜਹਾਰ ਪਾਰਟੀ ਵਰਕਰਾਂ ਵਲੋਂ ਵੱਖ-ਵੱਖ ਜਗ੍ਹਾ 'ਤੇ ਆਤਿਸ਼ਬਾਜੀ ਚਲਾ ਕੇ, ਭੰਗੜੇ ਪਾ ਕੇ ਅਤੇ ਮਿਠਾਈਆਂ ਵੰਡੀਆਂ ਤੇ ਇਕ ਦੂਸਰੇ ਨਾਲ ਖੁਸ਼ੀ ਸਾਂਝੀ ਕੀਤੀ | ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪਾਰਟੀ ਵਰਕਰਾਂ ਨੇ ਢੋਲ ਦੀ ਧਾਪ 'ਤੇ ਭੰਗੜੇ ਪਾਏ, ਮਠਿਆਈਆਂ ਵੰਡੀਆਂ ਅਤੇ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਇਆ | ਇਸ ਦੌਰਾਨ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਤਿ੍ਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਰਾਜ ਦੇ ਵਿਕਾਸ ਨੂੰ ਪਿੱਛੇ ਧੱਕ ਦਿੱਤਾ ਹੈ | ਪ੍ਰਧਾਨ ਮੰਤਰੀ ਮੋਦੀ ਦਾ ਟੀਚਾ ਇਕ ਵਾਰ ਫਿਰ ਪੱਛਮੀ ਬੰਗਾਲ ਨੂੰ ਦੇਸ਼ ਦਾ ਆਰਥਿਕ ਇੰਜਣ ਬਣਾਉਣਾ ਹੈ, ਇਕ ਟੀਚਾ ਜਿਸ 'ਤੇ ਬੰਗਾਲ ਦੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਹੈ | ਇਸ ਮੌਕੇ ਰਾਕੇਸ਼ ਗਿੱਲ, ਸੁਖਮਿੰਦਰ ਸਿੰਘ ਪਿੰਟੂ, ਡਾ: ਰਾਮ ਚਾਵਲਾ, ਕੁਮਾਰ ਅਮਿਤ, ਹਰਜਿੰਦਰ ਸਿੰਘ ਠੇਕੇਦਾਰ, ਰਾਜੇਸ਼ ਹਨੀ, ਸਲਿਲ ਕਪੂਰ, ਮਨੀਸ਼ ਸ਼ਰਮਾ, ਸੁਸ਼ੀਲ ਦੇਵਗਨ, ਸੰਜੇ ਸ਼ਰਮਾ, ਪਰਮਜੀਤ ਸਿੰਘ ਬੱਤਰਾ, ਬਲਦੇਵ ਰਾਜ ਬੱਗਾ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਸਰਬਜੀਤ ਸਿੰਘ ਸ਼ੰਟੀ, ਮੀਨੂੰ ਸਹਿਗਲ, ਓਮ ਪ੍ਰਕਾਸ਼, ਮੋਹਿਤ ਮਹਾਜਨ, ਜਸਪਾਲ ਸਿੰਘ ਸ਼ੰਟੂ, ਸੰਜੀਵ ਖੰਨਾ, ਮਾਨਵ ਤਨੇਜਾ, ਜੋਤੀ ਬਾਲਾ, ਸਵਿਤਾ ਮਹਾਜਨ, ਡੌਲੀ ਭਾਟੀਆ, ਰਾਜੇਸ਼ ਕੁਮਾਰ ਟੋਨੀ, ਮਨਜੀਤ ਕੌਰ ਥਿੰਦ, ਕਪਿਲ ਸ਼ਰਮਾ, ਮਨੋਹਰ ਸਿੰਘ, ਸਤਪਾਲ ਸ਼ੋਸ਼ਲ ਡੋਗਰਾ, ਰਾਜਪਾਲ ਸ਼੍ਰੋਮਣੀ ਕੌਂਸਲ, ਮਨੇਸ਼ ਡੋਗਰਾ, ਮਾਨਵ ਤਨੇਜਾ, ਕੌਂਸਲਰ ਕਿ੍ਤੀ ਅਰੋੜਾ, ਅਮਨ ਐਰੀ, ਸ਼ਰੂਤੀ ਵਿਜ, ਵਿਕਾਸ ਗਿੱਲ, ਇੰਦਰਜੀਤ ਸਿੰਘ ਬਾਸਰਕੇ, ਬਲਕਾਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ |