07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਪੰਜਾਬੀ ਨਾਵਲਕਾਰ 'ਨਕਸ਼ਦੀਪ ਪੰਜਕੋਹਾ' ਦੀ ਸਾਹਿਤਕ ਦੇਣ ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਅੰਮਿ੍ਤਸਰ, 4 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਪੰਜਾਬੀ ਨਾਵਲਕਾਰ ਨਕਸ਼ਦੀਪ ਪੰਜਕੋਹਾ ਦੀ ਸਾਹਿਤਕ ਦੇਣ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਅਗਵਾਈ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਨਾਨਕ ਸਿੰਘ ਦੇ ਨਾਵਲਾਂ ਦੇ ਵਿਸ਼ਿਆਂ ਵਾਂਗ ਪੰਜਕੋਹਾ ਦੇ ਵਿਸ਼ੇ ਵੀ ਸਮਾਜਿਕ ਜੀਵਨ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਪੱਖਾਂ ਨੂੰ ਕੇਂਦਰ 'ਚ ਰੱਖ ਕੇ ਪੇਸ਼ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪ੍ਰਵਾਸੀ ਨਾਵਲਕਾਰ ਹੋਣ ਵਜੋਂ ਸ: ਪੰਜਕੋਹਾ ਦੇ ਨਾਵਲਾਂ ਦੇ ਵਿਸ਼ੇ ਅੱਜ ਦੇ ਸਮੇਂ 'ਚ ਪਰਵਾਸ ਹੰਢਾ ਰਹੇ ਪੰਜਾਬੀ ਮਨੁੱਖ ਦੀਆਂ ਮਜਬੂਰੀਆਂ ਅਤੇ ਮੁਸ਼ਕਿਲਾਂ ਨਾਲ ਜੁੜੇ ਹੋਏ ਹਨ | ਕਾਲਜ ਪਿ੍ੰ: ਡਾ. ਰੰਧਾਵਾ ਨੇ ਕਿਹਾ ਕਿ ਪਰਵਾਸ ਅਤੇ ਪਰਵਾਸੀ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਸ: ਪੰਜਕੋਹਾ ਦੇ ਨਾਵਲਾਂ ਦੇ ਪ੍ਰਮੁੱਖ ਅਧਾਰ ਬਣਦੇ ਹਨ | ਉਨ੍ਹਾਂ ਕਿਹਾ ਕਿ ਅਜੋਕੇ ਪੰਜਾਬੀ ਸਾਹਿਤਕ ਖੇਤਰ 'ਚ ਪਰਵਾਸ ਅਤੇ ਪਰਵਾਸੀ ਜੀਵਨ ਨਾਲ ਜੁੜੇ ਗਹਿਰ-ਗੰਭੀਰ ਚਿੰਤਨ ਦੀ ਪੇਸ਼ਕਾਰੀ ਨਾਲ ਲੇਖਕ ਦੀਆਂ ਨਾਵਲੀ ਰਚਨਾਵਾਂ ਅਜੋਕੇ ਮਨੁੱਖ ਦੇ ਬਾਹਰ ਜਾਣ ਦੀ ਹੋੜ ਅਤੇ ਬਾਹਰੀ ਜੀਵਨ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਹੋਈਆਂ ਹਨ | ਇਸ ਉਪਰੰਤ ਵੱਖ-ਵੱਖ ਯੂਨੀਵਰਸਿਟੀਆਂ ਅਤੇ ਨਾਮਵਰ ਕਾਲਜਾਂ ਦੇ ਵਿਸ਼ਾ ਮਾਹਿਰ ਵਜੋਂ ਪੰਜਾਬ ਯੂਨੀਵਰਸਿਟੀ, ਰੀਜ਼ਨਲ ਸੈਂਟਰ ਬਠਿੰਡਾ ਦੇ ਡਾ. ਰਜਿੰਦਰ ਸਿੰਘ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰੇਸ਼ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਡਾ. ਸੁਮਨੀਤ ਕੌਰ, ਗੁਰੂ ਗੋਬਿੰਦ ਸਿੰਘ, ਖਾਲਸਾ ਕਾਲਜ ਮਾਹਲਪੁਰ ਦੇ ਪੰਜਾਬੀ ਵਿਭਾਗ ਦੇ ਡਾ. ਜੇ. ਬੀ. ਸੇਖੋਂ, ਸ੍ਰੀ ਗੁਰੂ ਅੰਗਦ ਦੇਵ ਖਾਲਸਾ ਕਾਲਜ ਖਡੂਰ ਸਾਹਿਬ ਦੇ ਪੰਜਾਬੀ ਵਿਭਾਗ ਦੇ ਡਾ. ਕਵਲਜੀਤ ਸਿੰਘ ਨੇ ਸ: ਪੰਜਕੋਹਾ ਦੇ ਨਾਵਲਾਂ ਦੇ ਬਹੁਪੱਖੀ ਵਿਸ਼ਿਆਂ ਬਾਰੇ ਗੰਲ ਕਰਦਿਆਂ ਕਿਹਾ ਕਿ ਲੇਖਕ ਦੇ ਵਿਸ਼ੇ ਬਹੁ-ਪੱਖੀ ਅਤੇ ਬਹੁ-ਪਾਸਾਰੀ ਹਨ | ਇਸ ਉਪਰੰਤ ਸ: ਪੰਜਕੋਹਾ ਨੇ ਨਾਵਲ ਦੇ ਵਿਸ਼ੇ ਅਤੇ ਉਨ੍ਹਾਂ ਪਿੱਛੇ ਕਾਰਜਸ਼ੀਲ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਵਲਾਂ ਦੇ ਵਿਸ਼ੇ ਆਲੇ ਦੁਆਲੇ ਦੇ ਵਰਤਾਰੇ ਦੀਆਂ ਘਟਨਾਵਾਂ 'ਚੋਂ ਪੈਦਾ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪਰਵਾਸ 'ਚ ਰਹਿੰਦੀਆਂ ਪਰਵਾਸੀ ਪੰਜਾਬੀ ਮਨੁੱਖ ਦੇ ਜੀਵਨ ਦੀਆਂ ਹੱਢਬੀਤੀਆਂ ਨੂੰ ਨਾਵਲਾਂ ਦੁਆਰਾ ਪੇਸ਼ ਕੀਤਾ ਗਿਆ ਹੈ | ਪਰਵਾਸੀ ਜ਼ਿੰਦਗੀ ਦੇ ਸਥਿਤੀ ਦੇ ਸਿਤਮ ਨੂੰ ਹਢਾਉਂਦਿਆਂ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸੰਤਾਪ ਨਾਵਲਾਂ ਦੇ ਕੇਂਦਰ ਬਿੰਦੂ ਬਣਦੇ ਹਨ | ਸਮਾਗਮ ਦੌਰਾਨ ਪੈਨਲ ਚਰਚਾ 'ਚ ਡਾ. ਅਕਾਲ ਅੰਮਿ੍ਤ ਕੌਰ, ਡਾ. ਬਲਜੀਤ ਸਿੰਘ ਵਿਰਕ, ਡਾ. ਹਰਿੰਦਰ ਕੌਰ ਸੋਹਲ, ਡਾ. ਗੁਰਵੰਤ ਸਿੰਘ ਅਤੇ ਡਾ. ਯਾਦਵਿੰਦਰ ਕੌਰ ਨੇ ਵੀ ਵਿਚਾਰ-ਚਰਚਾ ਕੀਤੀ ਤੇ ਪੰਜਾਬੀ ਅਕਾਦਮੀ ਦੇ ਪ੍ਰਧਾਨ ਡਾ. ਗੁਰਬੀਰ ਸਿੰਘ ਬਰਾੜ ਨੇ ਵੀ ਵਿਚਾਰ ਪੇਸ਼ ਕੀਤੇ | ਇਸ ਦੌਰਾਨ ਵਿਭਾਗ ਦੀ ਸਾਹਿਤ ਸਭਾ ਦੇ ਵੱਖ-ਵੱਖ ਮੁਕਾਬਲਿਆਂ 'ਚੋਂ ਸੁੰਦਰ ਹੱਥ ਲਿਖਤ ਮੁਕਾਬਲੇ 'ਚੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੇਹਾਪ੍ਰੀਤ ਕੌਰ, ਰਮਨਦੀਪ ਕੌਰ, ਅਮਨਜੋਤ ਕੌਰ, ਗੁਣਤਾਜਦੀਪ ਸੰਧੂ, ਜਸ਼ਨਪ੍ਰੀਤ ਕੌਰ, ਲੇਖ ਰਚਨਾ ਮੁਕਾਬਲੇ 'ਚੋਂ ਹਰਲੀਨ ਕੌਰ, ਕਿਰਨਦੀਪ ਕੌਰ, ਜਸ਼ਨਪ੍ਰੀਤ ਕੌਰ, ਗੁਰਬੀਰ ਸਿੰਘ, ਕਹਾਣੀ ਮੁਕਾਬਲੇ ਵਿਚੋਂ ਹਰਲੀਨ ਕੌਰ, ਕੁਲਵਿੰਦਰ ਸਿੰਘ, ਸਤਿੰਦਰ ਕੌਰ ਨੂੰ ਸਰਟੀਫਿਕੇਟ ਸਮੇਤ ਇਨਾਮ ਦਿੱਤੇ ਗਏ | ਮੰਚ ਸੰਚਾਲਨ ਪ੍ਰੋਫ਼ੈਸਰ ਡਾ. ਹੀਰਾ ਦੁਆਰਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੰਗਾ ਤੋਂ ਆ ਕੇ ਅੰਮਿ੍ਤਸਰ ਦੇ ਹੋਟਲ 'ਚ ਠਹਿਰੇ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ <br/> ਅਗਲੀ ਖ਼ਬਰ ਜਨਗਣਨਾ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਵਾਲਿਆਂ 'ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ-ਵਧਾਵਨ <br/>
Ad Position 24