ਬੰਗਾ ਤੋਂ ਆ ਕੇ ਅੰਮਿ੍ਤਸਰ ਦੇ ਹੋਟਲ 'ਚ ਠਹਿਰੇ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ <br/>
ਅਜੀਤ ਡੈਸਕ
05-05-2026
ਨੌਜਵਾਨ ਦੀ ਸ਼ਨਾਖਤ ਯੁਵਰਾਜ ਸਿੰਘ ਵਾਸੀ ਬੰਗਾ ਨਵਾਂ ਸ਼ਹਿਰ ਵਜੋਂ ਹੋਈ ਹੈ | ਥਾਣਾ ਬੀ. ਡਵੀਜ਼ਨ ਦੀ ਪੁਲਿਸ ਵਲੋਂ ਦਰਜ ਕੀਤੇ ਮਾਮਲੇ ਅਨੁਸਾਰ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਸੀ ਕਿ ਗਲੀ ਹੀਰਾ ਸਿੰਘ ਸ਼ੇਰਾਂ ਵਾਲਾ ਗੇਟ ਸਥਿਤ ਇਕ ਹੋਟਲ ਤਨਵੀਰ ਨਾਮਕ 'ਚ ਇਕ ਨੌਜਵਾਨ ਦੀ ਮੌਤ ਹੋਈ ਹੈ | ਜਦੋਂ ਉਹ ਹੋਟਲ 'ਚ ਪੁੱਜੇ ਤਾਂ ਕਮਰਾ ਨੰਬਰ 303 'ਚ ਇਕ ਨੌਜਵਾਨ ਦੀ ਲਾਸ਼ ਪਈ ਹੋਈ ਸੀ, ਜਿਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਜੋ ਕਿ ਇਹ ਮੌਤ ਕਿਸੇ ਨਸ਼ੀਲੀ ਵਸਤੂ ਦੇ ਸੇਵਨ ਨਾਲ ਹੋਈ ਜਾਪਦੀ ਸੀ | ਜਦੋਂ ਕਿ ਨੌਜਵਾਨ ਬਾਰੇ ਪਤਾ ਕਰਨ ਲਈ ਹੋਟਲ ਦਾ ਰਜਿਸਟਰ ਚੈੱਕ ਕੀਤਾ ਗਿਆ ਤਾਂ ਪਤਾ ਲਗਾ ਕਿ 2 ਵਿਅਕਤੀ ਤੇ ਇਕ ਔਰਤ ਕਮਰੇ 'ਚ ਠਹਿਰੇ ਸਨ, ਜਿਨ੍ਹਾਂ 'ਚੋਂ ਇਕ ਦਾ ਸ਼ਨਾਖਤੀ ਕਾਰਡ ਲਗਿਆ ਹੋਇਆ ਸੀ ਜਿਸ ਦੀ ਸ਼ਨਾਖਤ ਕੁਲਵਿੰੰਦਰ ਸਿੰਘ ਵਾਸੀ ਪੰਦਰਾਵਲ ਜ਼ਿਲ੍ਹਾ ਨਵਾਂ ਸ਼ਹਿਰ ਵਜੋਂ ਹੋਈ ਜਦੋਂ ਕਿ ਦੂਜੇ ਨੌਜਵਾਨ ਦਾ ਸ਼ਨਾਖਤੀ ਕਾਰਡ ਕੋਈ ਨਹੀਂ ਮਿਲਿਆ ਤੇ ਉਸਦੇ ਦਤਸਖ਼ਤ ਯੁਵਰਾਜ ਵਜੋਂ ਹੋਏ ਸਨ | ਉਨ੍ਹਾਂ ਦੱਸਿਆ ਕਿ ਬਿਨ੍ਹਾਂ ਸ਼ਨਾਖਤੀ ਪਰੂਫ ਕਮਰਾ ਦੇਣ ਤੇ ਮੈਨੇਜ਼ਰ ਤੀਰਥ ਸਿੰਘ ਗਾਰਡਨ ਐਵੀਨਿਉ ਖੈਰਾਬਾਦ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਸ ਸੰਬੰਧੀ ਜਦੋਂ ਥਾਣਾ ਬੀ ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਪਤਾ ਚਲੇਗਾ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |