07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੀ ਅੰਮਿ੍ਤਸਰ ਅਦਾਲਤ 'ਚ ਪੇਸ਼ੀ ਅੱਜ <br/>

Ad Position 21
No active advertisement
ਅਜੀਤ ਡੈਸਕ 05-05-2026
ਅੰਮਿ੍ਤਸਰ, 4 ਮਈ (ਰੇਸ਼ਮ ਸਿੰਘ)–ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਹਲਕਾ ਖ਼ਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਅੰਮਿ੍ਤਸਰ ਦੀ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਪਰਿੰਦਰ ਸਿੰਘ ਦੀ ਅਦਾਲਤ 'ਚ ਭਲਕੇ 5 ਮਈ ਨੂੰ ਬਕਾਇਦਾ ਪੇਸ਼ੀ ਸ਼ੁਰੂ ਹੋ ਰਹੀ ਹੈ | ਇਹ ਕੇਸ ਅਜਨਾਲਾ ਵਿਖੇ ਹੋਈ ਵਾਪਰੇ ਹਿੰਸਾ ਕਾਂਡ ਦੇ ਤਿੰਨ ਸਾਲ ਪੁਰਾਣੇ ਮਾਮਲੇ ਨਾਲ ਸੰਬੰਧਿਤ ਹੈ ਜਿਸ ਦੀ ਅਜਨਾਲਾ ਥਾਣੇ ਵਿਖੇ 2023 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ | ਇਸ ਮਾਮਲੇ 'ਚ ਭਾਈ ਅੰਮਿ੍ਤਪਾਲ ਸਿੰਘ ਤੇ ਉਸਦੇ ਦਰਜ਼ਨਾ ਹੋਰ ਸਾਥੀਆਂ ਖ਼ਿਲਾਫ਼ ਪੁਲਿਸ ਨੂੰ ਨਾਮਜਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਗਿ੍ਫਤਾਰੀ ਉਪਰੰਤ ਆਸਾਮ ਦੀ ਜੇਲ• 'ਚ ਭੇਜਿਆ ਗਿਆ ਸੀ | ਇਸ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਚਲਾਨ ਅਦਾਲਤ 'ਚ ਪੇਸ਼ ਹੋਣ ਕਾਰਨ ਇਥੇ ਉਕਤ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਇਸ ਦੀ ਬਕਾਇਦਾ ਸੁਣਵਾਈ ਸ਼ੁਰੂ ਹੋ ਰਹੀ ਹੈ | ਦੱਸਣਯੋਗ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਆਸਾਮ ਦੀ ਜੇਲ੍ਹ 'ਚ ਬੰਦ ਹਨ ਜਿਨ੍ਹਾਂ ਦੀ ਸੁਣਵਾਈ ਇੱਥੇ ਜ਼ਿਲ੍ਹਾ ਅਦਾਲਤ 'ਚ ਵੀਡੀਓ ਕਾਨੰਫਰਸ ਜ਼ਰੀਏ ਹੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਆਬਕਾਰੀ ਮਾਲੀਏ ਦੀ ਰਿਕਵਰੀ ਦੇ ਮਾਮਲੇ 'ਚ ਆਬਕਾਰੀ ਵਿਭਾਗ ਨੇ ਇਕ ਲਾਇਸੰਸੀ ਨੂੰ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਬੰਗਾ ਤੋਂ ਆ ਕੇ ਅੰਮਿ੍ਤਸਰ ਦੇ ਹੋਟਲ 'ਚ ਠਹਿਰੇ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ <br/>
Ad Position 24