11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪ੍ਰਾਪਰਟੀ ਡੀਲਰ ਅਗਵਾ ਮਾਮਲੇ 'ਚ ਇੰਸਪੈਕਟਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-05-2026

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਪੁਲਿਸ ਵਲੋਂ ਇਕ ਪ੍ਰਾਪਰਟੀ ਡੀਲਰ ਨੂੰ ਅਗਵਾ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਇੰਸਪੈਕਟਰ ਤਰਨਤਾਰਨ ਜ਼ਿਲ੍ਹੇ ਦੇ ਇਲਾਕੇ ਗੋਇੰਦਵਾਲ ਤੋਂ ਹਿਰਾਸਤ 'ਚ ਲੈ ਕੇ ਅੰਮਿ੍ਤਸਰ ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ ਵਲੋਂ ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ | ਪ੍ਰਾਪਰਟੀ ਡੀਲਰ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ 29 ਅਪ੍ਰੈਲ ਨੂੰ ਅੰਮਿ੍ਤਸਰ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਲਈ ਆਇਆ ਸੀ ਜਿਥੇ ਪਹਿਲਾਂ ਤੋਂ ਬੈਠੇ ਇੰਸਪੈਕਟਰ ਪ੍ਰਭ ਅਤੇ ਉਸ ਦੇ ਸਾਥੀ ਰਣਬੀਰ ਸਿੰਘ ਜਤਿੰਦਰ ਸਿੰਘ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਲਿਆ ਕੇ ਕਥਿਤ ਤੌਰ 'ਤੇ ਅਗਵਾ ਕਰ ਲਿਆ ਅਤੇ ਇਕ ਚਿੱਟੇ ਰੰਗ ਦੀ ਇਨੋਵਾ ਕਾਰ ਵਿਚ ਪਾ ਕੇ ਲੈ ਗਏ | ਉਸ ਨੇ ਦੋਸ਼ ਲਗਾਇਆ ਕਿ ਇਸ ਸਾਰੀ ਘਟਨਾ ਦਾ ਮਾਸਟਰ ਮਾਈਡ ਨਛੱਤਰ ਸਿੰਘ ਉਨ੍ਹਾਂ ਨੂੰ ਫੋਨ ਰਾਹੀਂ ਨਿਰਦੇਸ਼ ਦੇ ਰਿਹਾ ਸੀ | ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਉਸ ਨੇ ਪੰਜ ਏਕੜ ਜ਼ਮੀਨ ਦਾ ਸੌਦਾ 11 ਕਰੋੜ 'ਚ ਤੈਅ ਹੋਇਆ ਸੀ ਜਿਸ ਦੀ ਉਕਤ ਵਿਅਕਤੀਆਂ ਨੇ 30 ਲੱਖ ਰੁਪਏ ਬਿਆਨਾ ਰਾਸ਼ੀ ਜਮ੍ਹਾਂ ਕਰਵਾਈ ਸੀ ਪਰ ਪੂਰੀ ਰਾਸ਼ੀ ਨਾ ਦੇਣ ਕਾਰਨ ਉਹ ਦਿੱਤੇ ਹੋਏ ਵੀ ਵਾਪਸ ਮੰਗ ਰਹੇ ਸਨ | ਇਸੇ ਰੰਜਿਸ਼ ਦੇ ਕਾਰਨ ਉਕਤ ਵਿਅਕਤੀਆਂ ਨੇ ਜਿੰਡਆਲਾ ਦੇ ਨੇੜੇ ਖੇਤਾ ਵਿਚ ਲੈ ਕੇ ਜਾ ਕੇ ਪਿਸਤੌਲ ਦੇ ਜ਼ੋਰ 'ਤੇ ਉਸਦੇ ਕੱਪੜੇ ਉਤਰਵਾਕੇ ਉਸ ਦੀ ਨੰਗਨ ਹਾਲਤ ਵਿਚ ਵੀਡੀਓ ਬਣਾਈ ਅਤੇ ਉਸ ਦੇ ਕੋਲ ਜੋ 2 ਲੱਖ ਰੁਪਏ ਸੀ ਉਹ ਵੀ ਖੋਹ ਲਏ ਫਿਰ ਉਸ ਨੂੰ ਇਕ ਜਗ੍ਹਾ 'ਤੇ ਚਲਦੀ ਕਾਰ ਵਿਚੋਂ ਬਾਹਰ ਧੱਕਾ ਦੇ ਦਿੱਤਾ ਗਿਆ | ਇਸ ਸੰਬੰਧ ਵਿਚ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਪ੍ਰਭ ਨੂੰ ਗੋਇੰਦਵਾਲ ਤੋਂ ਗਿ੍ਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਲੋਂ ਉਸ ਦਾ ਇਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਦੁਆਰਾ ਐਡਵਾਂਸਡ 'ਸਾਫਟ ਟਿਸ਼ੂ ਸਰਜੀਕਲ ਰੋਬੋਟ' ਇਲਾਜ ਤਕਨਾਲੋਜੀ ਦਾ ਦਿੱਲੀ ਦੇ ਉਪ ਰਾਜਪਾਲ ਤਰਨਜ... ਅਗਲੀ ਖ਼ਬਰ ਆਰ.ਐੱਮ.ਪੀ. ਡਾਕਟਰਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਦਿੱਤਾ ਸਮਰਥਨ <br/>
Ad Position 24