11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅਮਨਦੀਪ ਹਸਪਤਾਲ ਸਮੂਹ ਦੁਆਰਾ ਐਡਵਾਂਸਡ 'ਸਾਫਟ ਟਿਸ਼ੂ ਸਰਜੀਕਲ ਰੋਬੋਟ' ਇਲਾਜ ਤਕਨਾਲੋਜੀ ਦਾ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਵਲੋਂ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 06-05-2026

ਅੰਮਿ੍ਤਸਰ, 5 ਮਈ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਵਲੋਂ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਗੁਰੂ ਨਗਰੀ ਵਿਚ ਪਹਿਲੀ ਵਾਰ ਲਾਂਚ ਕੀਤੀ ਗਈ ਆਧੁਨਿਕ ਇਲਾਜ ਪ੍ਰਣਾਲੀ ਐਡਵਾਂਸਡ 'ਸਾਫਟ ਟਿਸ਼ੂ ਸਰਜੀਕਲ ਰੋਬੋਟ' ਤਕਨਾਲੋਜੀ ਦਾ ਰਸਮੀਂ ਉਦਘਾਟਨ ਦਿੱਲੀ ਦੇ ਉਪ ਰਾਜਪਾਲ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਦੁਆਰਾ ਡਾ: ਅਵਤਾਰ ਸਿੰਘ, ਡਾ: ਅਮਨਦੀਪ ਕੌਰ, ਡਾ: ਰਵੀ ਮਹਾਜਨ, ਡਾ: ਸ਼ੇਸ਼ਾਂਕ ਮਹਾਜਨ, ਡਾ: ਸ਼ਾਹਬਾਜ਼ ਸਿੰਘ ਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਤਾੜੀਆਂ ਦੀ ਗੂੰਜ ਦੌਰਾਨ ਕੀਤਾ ਗਿਆ |
ਅਮਨਦੀਪ ਸਮੂਹ ਦੇ ਡਾਇਰੈਕਟਰ ਡਾ: ਅਵਤਾਰ ਸਿੰਘ ਨੇ ਉਪ ਰਾਜਪਾਲ ਸ: ਸੰਧੂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਫਟ ਟਿਸ਼ੂ ਸਰਜੀਕਲ ਰੋਬੋਟ ਇਲਾਜ ਤਕਨਾਲੋਜੀ ਸਰਜਨਾਂ ਨੂੰ ਕੈਂਸਰ, ਯੂਰੋਲੋਜੀ, ਗਾਇਨੀਕਾਲੋਜੀ, ਕਾਰਡੀਅਕ, ਥੌਰੇਸਿਕ ਅਤੇ ਜਨਰਲ ਸਰਜਰੀ ਵਿੱਚ ਗੁੰਝਲਦਾਰ ਪ੍ਰਕਿਰਿਆਵਾਂ ਲਈ ਛੋਟੇ ਚੀਰਿਆਂ ਰਾਹੀਂ ਵਧੀ ਹੋਈ 34 84 ਦਿ੍ਸ਼ਟੀ, ਕੰਬਣੀ-ਮੁਕਤ ਸ਼ੁੱਧਤਾ ਤੇ ਗੁੱਟ ਵਰਗੇ ਯੰਤਰ ਪ੍ਰਦਾਨ ਕਰਦੀ ਹੈ ਤੇ ਇਹ ਤਕਨਾਲੋਜੀ ਅੰਮਿ੍ਤਸਰ ਵਿਚ ਬਜ਼ੁਰਗਾਂ ਅਤੇ ਉੱਚ-ਜ਼ੋਖ਼ਮ ਵਾਲੇ ਮਰੀਜ਼ਾਂ ਲਈ ਸੁਰੱਖਿਅਤ ਸਰਜੀਕਲ ਵਿਕਲਪਾਂ ਨੂੰ ਸਮਰੱਥ ਬਣਾਉਂਦੀ ਹੈ | ਉਨ੍ਹਾਂ ਕਿਹਾ ਅਮਨਦੀਪ ਹਸਪਤਾਲ ਸਮੂਹ ਹਮੇਸ਼ਾ ਇਸ ਖੇਤਰ ਵਿਚ ਅਤਿ-ਆਧੁਨਿਕ ਤਕਨਾਲੋਜੀ ਲਿਆਉਣ ਵਿਚ ਮੋਹਰੀ ਰਿਹਾ ਹੈ ਤੇ ਇਹ ਯਕੀਨੀ ਬਣਾਉਂਦਾ ਹੈ ਕਿ ਮਰੀਜ਼ਾਂ ਨੂੰ ਉੱਨਤ ਦੇਖਭਾਲ ਤੇ ਇਲਾਜ ਲਈ ਲਈ ਆਪਣੇ ਘਰ ਅੰਮਿ੍ਤਸਰ ਤੋਂ ਬਾਹਰ ਨਾ ਜਾਣਾ ਪਵੇ | ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹਮੇਸ਼ਾ ਇਸ ਖੇਤਰ ਦੇ ਲੋਕਾਂ ਨੂੰ ਦੁਨੀਆ ਵਿਚ ਕਿਤੇ ਵੀ ਉਪਲਬਧ ਸਭ ਤੋਂ ਉੱਨਤ ਸਰਜੀਕਲ ਦੇਖਭਾਲ ਘਰ ਵਿਚ ਹੀ ਪ੍ਰਦਾਨ ਕਰਨਾ ਹੈ | ਸਰਜਨ ਡਾ: ਸ਼ੇਸ਼ਾਂਕ ਮਹਾਜਨ ਨੇ ਕਿਹਾ ਕਿ ਇਸ ਸਾਫਟ ਟਿਸ਼ੂ ਸਰਜੀਕਲ ਰੋਬੋਟ ਦੀ ਸਹਾਇਤਾ ਨਾਲ ਸਰਜਨ ਆਮ ਮਰੀਜ਼ਾਂ ਸਮੇਤ ਉੱਚ-ਜ਼ੋਖ਼ਮ ਵਾਲੇ ਬਜ਼ੁਰਗ ਮਰੀਜ਼ਾਂ ਨੂੰ ਵਧੇਰੇ ਸ਼ੁੱਧਤਾ, ਘੱਟੋ-ਘੱਟ ਖੂਨ ਦੀ ਕਮੀ ਅਤੇ ਤੇਜ਼ੀ ਨਾਲ ਰਿਕਵਰੀ ਦਾ ਲਾਭ ਪ੍ਰਦਾਨ ਕਰੇਗਾ | ਉਜਾਲਾ ਸਿਗਨਸ ਦੇ ਡਾਇਰੈਕਟਰ ਪ੍ਰਤੀਕ ਘੋਸ਼ਾਲ ਤੇ ਡਾ: ਰਵੀ ਮਹਾਜਨ ਨੇ ਕਿਹਾ ਕਿ ਸਾਡੀ ਭਾਈਵਾਲੀ ਬਿਹਤਰ ਕਲੀਨਿਕਲ ਨਤੀਜਿਆਂ, ਭਰੋਸੇਯੋਗਤਾ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਅੰਮਿ੍ਤਸਰ ਵਿਚ ਹੀ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਅਮਨਦੀਪ ਹਸਪਤਾਲ ਸਮੂਹ ਵਲੋਂ ਡਾ: ਅਵਤਾਰ ਸਿੰਘ ਤੇ ਡਾ: ਅਮਨਦੀਪ ਕੌਰ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਲਈ ਗਲੋਬਲ ਮੈਡੀਕਲ ਨਵੀਨਤਾ ਉਪਲਬਧ ਕਰਾਉਣ ਅਤੇ ਇਤਿਹਾਸਕ ਗੁਰੂ ਨਗਰੀ ਅੰਮਿ੍ਤਸਰ ਨੂੰ ਉੱਨਤ ਇਲਾਜ ਲਈ ਮੈਡੀਕਲ ਹੱਬ ਵਜੋਂ ਸਥਾਪਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਮਰੀਕਾ ਸਮੇਤ ਵਿਦੇਸ਼ਾਂ ਵਿਚ ਵੀ ਮੈਡੀਕਲ ਮਾਹਿਰਾਂ ਅਤੇ ਨਰਸਿੰਗ ਸਟਾਫ ਦੀ ਭਾਰੀ ਮੰਗ ਹੈ | ਡਾ: ਅਮਨਦੀਪ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਮਨਦੀਪ ਗਰੁੱਪ 750+ ਬਿਸਤਰਿਆਂ ਅਤੇ 170 ਤੋਂ ਵੱਧ ਮਾਹਿਰ ਡਾਕਟਰਾਂ ਦੇ ਨਾਲ ਇਕ ਮਜ਼ਬੂਤ ਸਿਹਤ ਸੰਭਾਲ ਨੈੱਟਵਰਕ ਨਾਲ ਅੰਮਿ੍ਤਸਰ ਵਿਚ ਦੋ ਥਾਵਾਂ ਸਮੇਤ ਪਠਾਨਕੋਟ, ਫਿਰੋਜ਼ਪੁਰ, ਸ੍ਰੀ ਨਗਰ ਅਤੇ ਤਰਨ ਤਾਰਨ ਵਿਚ ਪਿਛਲੇ ਕਹੀ ਦਹਾਕਿਆਂ ਤੋਂ ਆਧੁਨਿਕ ਤੇ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ | ਇਸ ਮੌਕੇ ਡਾ: ਅਵਤਾਰ ਸਿੰਘ ਤੇ ਹੋਰਨਾਂ ਵਲੋਂ ਉਪ ਰਾਜਪਾਲ ਸ: ਸੰਧੂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਸ਼ਹਬਾਜ਼ ਸਿੰਘ, ਡਾ: ਅਨੁਪ੍ਰੀਤ ਕੌਰ ਸਮੇਤ ਅਮਨਦੀਪ ਹਸਪਤਾਲ ਸਮੂਹ ਦੇ ਸਟਾਫ, ਸ਼ਹਿਰ ਦੇ ਨਾਮਵਰ ਡਾਕਟਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਵਿਖੇ ਮਹਿਲਾਵਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪ੍ਰਾਪਰਟੀ ਡੀਲਰ ਅਗਵਾ ਮਾਮਲੇ 'ਚ ਇੰਸਪੈਕਟਰ ਗਿ੍ਫ਼ਤਾਰ <br/>
Ad Position 24