ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੀ ਟੀਮ ਨੇ ਲਰਨਿੰਗ ਪਾਥਸ ਸਕੂਲ, ਮੋਹਾਲੀ ਵਲੋਂ ਐਮੀਟੀ ਯੂਨੀਵਰਸਿਟੀ, ਮੋਹਾਲੀ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰਤੀਸ਼ਠਤ 'ਵਰਲਡ ਸਕਾਲਰਜ਼ ਕੱਪ 2026-ਰੀਜਨਲ ਰਾਊਾਡ' 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ਼ ਦੀ ਟੀਮ ਨੂੰ ਟੀਮ ਡਿਬੇਟ (ਸੀਨੀਅਰ) ਸ਼੍ਰੇਣੀ 'ਚ 'ਓਵਰਆਲ ਚੈਂਪੀਅਨ' ਅਤੇ ਕ੍ਰਿਏਟਿਵ ਰਾਈਟਿੰਗ (ਸੀਨੀਅਰ) ਸ਼੍ਰੇਣੀ 'ਚ ਵੀ 'ਚੈਂਪੀਅਨ' ਐਲਾਨਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਬਹੁ-ਚਰਚਿਤ 'ਵਰਲਡ ਸਕਾਲਰਜ਼ ਕੱਪ' 'ਚ ਖੇਤਰ ਦੇ 25 ਸਕੂਲਾਂ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਸੰਧੂ ਨੇ ਕਿਹਾ ਕਿ 'ਦੋ ਦਿਨਾਂ ਦੌਰਾਨ, ਸਪਰਿੰਗ ਡੇਲ ਸੀਨੀਅਰ ਸਕੂਲ ਦੇ 45 ਨੌਜਵਾਨ ਵਿਦਵਾਨਾਂ ਨੇ ਟੀਮ ਡਿਬੇਟ, ਕੋਲੈਬੋਰੇਟਿਵ ਰਾਈਟਿੰਗ, ਇੰਡੀਵਿਜੁਅਲ ਰਾਈਟਿੰਗ ਆਦਿ ਸਮੇਤ ਕਈ ਬੌਧਿਕ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਤੇਜ਼ ਰਫ਼ਤਾਰ ਮੁਕਾਬਲੇ ਦੌਰਾਨ ਅਕਾਦਮਿਕ ਯੋਗਤਾ ਦੀ ਮਨੁੱਖੀ ਹਮਦਰਦੀ ਅਤੇ ਤਰਕ ਅਧਾਰਿਤ ਸੋਚ ਦੀ ਪਰਖ ਕੀਤੀ ਗਈ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਬਦਲੇ 136 ਸੋਨ ਤਗਮੇ ਅਤੇ 76 ਚਾਂਦੀ ਦੇ ਤਗਮੇ ਜਿੱਤ ਕੇ ਇਸ ਈਵੈਂਟ ਦੇ ਗਲੋਬਲ ਰਾਊਾਡ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ |