11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੰਜਾਬ ਪੈਨਸ਼ਨਰਜ਼ ਫਰੰਟ ਦੇ ਵਫ਼ਦ ਵਲੋਂ ਐੱਸ.ਬੀ.ਆਈ. ਅਧਿਕਾਰੀ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 06-05-2026
ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਫਰੰਟ ਦੇ ਵਫਦ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਹੇਰ ਦੀ ਅਗਵਾਈ ਹੇਠ ਸਟੇਟ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਗਰੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਤੇ ਪੈਨਸ਼ਨਰਾਂ ਨੂੰ ਅਜੇ ਤੱਕ ਪੈਨਸ਼ਨਾਂ ਜਾਰੀ ਨਾ ਹੋਣ ਸਬੰਧੀ ਜਾਣੂ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਦੇਵ ਸਿੰਘ ਹੇਰ ਨੇ ਦੱਸਿਆ ਕਿ ਐੱਸ. ਬੀ. ਆਈ. ਦੇ ਅਧਿਕਾਰੀ ਗਰੀਸ਼ ਕੁਮਾਰ ਅਨੁਸਾਰ ਹੈੱਡ ਕੁਆਰਟਰ 'ਚ ਕੁੱਝ ਟੈਕਨੀਕਲ ਮੁਸ਼ਕਿਲ ਹੋਣ ਕਾਰਨ ਪੈਨਸ਼ਨਾਂ ਰਿਲੀਜ ਨਹੀਂ ਹੋ ਸਕੀਆ | ਉਨ੍ਹਾਂ ਦੱਸਿਆ ਕਿ ਇਸ ਹਫਤੇ 'ਚ ਪੈਨਸ਼ਨ ਧਾਰਕਾਂ ਦੇ ਖਾਤਿਆਂ 'ਚ ਪੈਨਸ਼ਨਾਂ ਪਾ ਦਿੱਤੀਆਂ ਜਾਣਗੀਆਂ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਹੈ ਕਿ ਇਹ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ, ਸ਼ੋੋਸ਼ੇਬਾਜ, ਮੁਲਾਜ਼ਮ ਅਤੇ ਪੈਨਸ਼ਨ ਧਾਰਕ ਵਿਰੋਧੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਸਪਸ਼ਟ ਆਰਡਰ ਜਿਸ ਤਹਿਤ ਮਹਿੰਗਾਈ ਭੱਤੇ ਨੂੰ ਤੁਰੰਤ ਦੇਣਾ, ਪੇ ਕਮਿਸ਼ਨ ਦਾ ਬਕਾਇਆ ਯਕਮੁਸਤ ਅਦਾ ਕਰਨ ਦੇ ਫੈਸਲੇ ਖਿਲਾਫ ਸਰਕਾਰ ਨੇ ਅਗਲੇ ਬੈਂਚ ਉਪਰ ਅਪੀਲ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਜਿਸ ਤਹਿਤ ਪੱਛਮੀ ਬੰਗਾਲ ਦੀ ਸਰਕਾਰ ਨੂੰ ਮਹਿੰਗਾਈ ਭੱਤਾ ਨਾ ਦੇਣ ਕਰਕੇ ਮੁਲਾਜਮਾਂ ਅਤੇ ਪੈਨਸ਼ਨ ਧਾਰਕਾਂ ਨੇ ਸੱਤਾ ਤੋਂ ਬਾਹਰ ਕਰ ਦਿੱਤਾ ਹੈ | ਉਨ੍ਹਾਂ ਮੰਗ ਕੀਤੀ ਕਿ ਮਾਣਯੋਗ ਹਾਈ ਕੋਰਟ ਦੇ ਫੈਸਲੇ ਤਹਿਤ ਮਹਿੰਗਾਈ ਭੱਤੇ ਦੀਆਂ ਕਿਸਤਾਂ ਤੁਰੰਤ ਅਦਾ ਕੀਤੀਆਂ ਜਾਣ, ਪੇ-ਕਮਿਸ਼ਨ ਦਾ ਬਕਾਇਆ ਇਕ ਵਾਰ ਹੀ ਦਿੱਤਾ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਇੰਦਰ ਸਿੰਘ ਮਾਨ, ਬਾਬਾ ਮੰਗਲ ਦਾਸ, ਕੁਲਵੰਤ ਸਿੰਘ ਰੰਧਾਵਾ, ਰਾਜ ਪਾਲ, ਲਖਵਿੰਦਰ ਸਿੰਘ ਅਦਲੀਵਾਲ,, ਬਲਦੇਵ ਸਿੰਘ ਪਵਾਰ, ਮਨਜੀਤ ਸਿੰਘ, ਕੁਲਵੰਤ ਸਿੰਘ ਕਾਲੇ, ਮੇਲਾ ਰਾਮ ਹਰਭਜਨ ਸਿੰਘ ਗਿੱਲ, ਬਸੰਤ ਸਿੰਘ ਤੇ ਅਰੂੜ ਚੰਦ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਵੈਸਟ ਵਲੋਂ ਮੁਫ਼ਤ ਜਾਂਚ ਕੈਂਪ <br/> ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਨੇ ਜਿੱਤੀ ਵਰਲਡ ਸਕਾਲਰਜ਼ ਕੱਪ-2026 ਦੀ ਓਵਰਆਲ ਚੈਂਪੀਅਨ ਟਰਾਫੀ <br/>
Ad Position 24