11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰੋਟਰੀ ਕਲੱਬ ਅੰਮਿ੍ਤਸਰ ਵੈਸਟ ਵਲੋਂ ਮੁਫ਼ਤ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 06-05-2026
ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਵੈਸਟ ਵਲੋਂ ਦਮਾ ਰੋਗ ਬਾਰੇ ਜਾਗਰੂਕਤਾ ਅਤੇ ਮੁਫ਼ਤ ਜਾਂਚ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਜਨਤਕ ਜਾਗਰੂਕਤਾ ਵਧਾਉਣਾ ਅਤੇ ਬੱਚਿਆਂ 'ਚ ਦਮੇ ਦੀ ਸਮੇਂ ਸਿਰ ਪਛਾਣ ਅਤੇ ਸਹੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਸੀ | ਇਹ ਕੈਂਪ ਕਾਰਜਕਾਰੀ ਸਕੱਤਰ ਡਾ: ਜਸਪ੍ਰੀਤ ਗਰੋਵਰ, ਕਲੱਬ ਸਕੱਤਰ ਰੋਟੇਰੀਅਨ ਸਾਵਣ ਅਰੋੜਾ ਅਤੇ ਸੀਨੀਅਰ ਮੈਂਬਰ ਰਾਜੇਸ਼ ਗੁਲ੍ਹਾਟੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਕੈਂਪ ਦੌਰਾਨ ਪ੍ਰਸਿੱਧ ਬਾਲ ਰੋਗ ਅਤੇ ਐਲਰਜੀ ਮਾਹਿਰ ਡਾ: ਨਰੇਸ਼ ਗਰੋਵਰ ਅਤੇ ਡਾ: ਸੰਦੀਪ ਅਗਰਵਾਲ ਦੁਆਰਾ ਲਗਭਗ 55 ਬੱਚਿਆਂ ਦੀ ਜਾਂਚ ਕੀਤੀ ਗਈ | ਇਸ ਮੌਕੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਡਾ: ਗਰੋਵਰ ਨੇ ਬੱਚਿਆਂ 'ਚ ਐਲਰਜੀ ਵਾਲੀ ਰਾਈਨਾਈਟਿਸ (ਨੱਕ ਦੀ ਐਲਰਜੀ), ਦਮਾ ਅਤੇ ਹੋਰ ਐਲਰਜੀ ਨਾਲ ਸੰਬੰਧਿਤ ਬਿਮਾਰੀਆਂ ਦੀਆਂ ਵਧਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ 14 ਸਾਲ ਤੋਂ ਘੱਟ ਉਮਰ ਦੇ ਲਗਭਗ 15-25 ਫ਼ੀਸਦੀ ਬੱਚੇ ਨੱਕ ਦੀ ਐਲਰਜੀ ਤੋਂ ਪੀੜਤ ਹਨ, ਜਦੋਂ ਕਿ 5-10 ਫ਼ੀਸਦੀ ਨੂੰ ਦਮਾ ਹੈ | ਉਨ੍ਹਾਂ ਨੇ ਦਮੇ ਦੇ ਇਲਾਜ 'ਚ ਨਿਯਮਤ ਇਨਹੇਲਰ ਦੀ ਵਰਤੋਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਭੁਪਿੰਦਰ ਸਿੰਘ ਖ਼ਾਲਸਾ ਵਲੋਂ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਵਿਖੇ ਲੋੜੀਂਦਾ ਵਰਤੋਂਯੋਗ ਸਾਮਾਨ ਭੇਟ <br/>... ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਫਰੰਟ ਦੇ ਵਫ਼ਦ ਵਲੋਂ ਐੱਸ.ਬੀ.ਆਈ. ਅਧਿਕਾਰੀ ਨਾਲ ਮੁਲਾਕਾਤ <br/>
Ad Position 24