ਮਾਨਾਂਵਾਲਾ, 5 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਇਕ ਟਰੱਕ (ਕੰਟੇਨਰ) ਦੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਕਰਕੇ ਉਸਦੇ ਡਰਾਈਵਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਅੱਜ ਸ਼ਾਮ ਇਕ ਕੰਟੇਨਰ ਟਰੱਕ ਨੰਬਰ ਡਬਲਿਊ ਬੀ 29 ਸੀ 1584, ਜੋ ਕਿ ਜਲੰਧਰ ਤੋਂ ਅੰਮਿ੍ਤਸਰ ਜਾ ਰਿਹਾ ਸੀ, ਜਿਸ ਵਿਚ ਦੋ ਵਿਅਕਤੀ ਸਵਾਰ ਸਨ, ਦੇ ਡਰਾਈਵਰ ਨੇ ਆਪਣਾ ਟਰੱਕ ਜੀ. ਟੀ. ਰੋਡ ਮਾਨਾਂਵਾਲਾ ਵਿਖੇ ਸੰਧੂ ਫਾਰਮ, ਰਾਜੇਵਾਲ ਮੋੜ ਨੇੜੇ ਰੁਕਣ ਲਈ ਰੋਡ ਤੋਂ ਹੇਠਾਂ ਕੱਚੇ ਥਾਂ 'ਤੇ ਰੋਕਿਆ ਤਾਂ ਟਰੱਕ ਅਚਾਨਕ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਖਹਿ ਗਿਆ | ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨਾਲ ਟਕਰਾਉਣ ਕਾਰਨ ਟਰੱਕ ਕੰਟੇਨਰ ਵਿਚ ਕਰੰਟ ਆਉਣ ਕਾਰਨ ਟਰੱਕ 'ਤੇ ਸਵਾਰ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ |