26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਕਸ਼ੈ ਸ਼ਰਮਾ ਨੇ ਕੀਤੀ 'ਮੇਰਾ ਬੂਥ ਸਭ ਤੋਂ ਮਜ਼ਬੂਤ' ਅਭਿਆਨ ਤਹਿਤ ਬੈਠਕ <br/>

Ad Position 21
No active advertisement
ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਅਕਸ਼ੈ ਸ਼ਰਮਾ ਨੇ 'ਮੇਰਾ ਬੂਥ ਸਭ ਤੋਂ ਮਜ਼ਬੂਤ' ਮੁਹਿੰਮ ਤਹਿਤ ਗੰਡਾ ਸਿੰਘ ਵਾਲਾ, ਅਨੰਦ ਐਵੀਨਿਊ, ਪ੍ਰੀਤ ਨਗਰ ਅਤੇ ਹਲਕਾ ਉੱਤਰੀ ਦੇ ਹੋਰ ਇਲਾਕਿਆਂ ਵਿਚ ਬੈਠਕਾਂ ਕਰਕੇ ਲੋਕਾਂ ਨੂੰ ਜਾਗਰੂਕ ਵੋਟਿੰਗ, ਸਿੱਖਿਆ ਅਤੇ ਰੋਜ਼ਗਾਰ ਬਾਰੇ ਸੰਦੇਸ਼ ਦਿੱਤਾ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਨੌਜਵਾਨ ਅਤੇ ਬੂਥ ਵਰਕਰ ਮੌਜੂਦ ਸਨ | ਅਕਸ਼ੈ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀ ਅਸਲੀ ਤਾਕਤ ਮਿਹਨਤਕਸ਼ ਲੋਕ ਹਨ ਅਤੇ ਅਸਲੀ ਵਿਕਾਸ ਸਿਰਫ਼ ਸੜਕਾਂ ਜਾਂ ਲਾਈਟਾਂ ਨਾਲ ਨਹੀਂ, ਸਗੋਂ ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਹੁੰਦਾ ਹੈ | ਉਨ੍ਹਾਂ ਨੇ ਸਰਕਾਰੀ ਸਿਹਤ ਪ੍ਰਣਾਲੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਵੀ ਗਰੀਬ ਲੋਕਾਂ ਨੂੰ ਦਵਾਈਆਂ ਅਤੇ ਟੈਸਟਾਂ ਲਈ ਪਰੇਸ਼ਾਨ ਹੋਣਾ ਪੈਂਦਾ ਹੈ | ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜਦੋਂ ਵੀ ਵੋਟਾਂ ਲੈਣ ਕੋਈ ਆਵੇ ਤੇ ਉਸਨੂੰ ਸਵਾਲ ਪੁੱਛੋ ਕਿ ਸਕੂਲ, ਹਸਪਤਾਲ ਅਤੇ ਰੋਜ਼ਗਾਰ ਕਿੱਥੇ ਹੈ | ਉਨ੍ਹਾਂ ਨੇ ਕਿਹਾ ਕਿ ਤੁਹਾਡੇ ਬਿਨਾ ਸ਼ਹਿਰ ਨਹੀਂ ਚੱਲ ਸਕਦਾ ਇਸ ਲਈ ਤੁਹਾਨੂੰ ਵੀ ਆਪਣੀ ਕਦਰ ਸਮਝਣੀ ਪਏਗੀ | ਇਸ ਮੌਕੇ ਪਾਵਨ ਕੁਮਾਰ ਹੈਪੀ ਸਰਪੰਚ, ਅਭੇ ਸੂਰੀ, ਸੂਰਜ ਵਧਵਾ, ਦਿਲਬਾਗ ਸਿੰਘ, ਰਾਜਪਾਲ ਸਿੰਘ, ਬਿੱਟੂ ਪ੍ਰਧਾਨ, ਕੁਲਵੰਤ ਸਿੰਘ, ਬੇਬੀ ਤੇ ਰਾਮ ਕਿ੍ਸ਼ਨ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਮਨੋਰੋਗ ਹਸਪਤਾਲ ਦਾ ਅਚਨਚੇਤੀ ਦੌਰਾ <br/> ਅਗਲੀ ਖ਼ਬਰ ਇੰਟਰਨਸ਼ਿਪ ਰਾਹੀਂ ਚੁਣੇ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਨਗਰ ਨਿਗਮ ਅੰਮਿ੍ਤਸਰ 'ਚ ਦੇ ਰਹੇ ਸੇਵਾ <br/>
Ad Position 24