ਅੰਮਿ੍ਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸੈਲਸਮ ਹਾਈ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮਾਤਰੀ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਸਮਾਗਮ ਵਿਚ ਮਾਪਿਆਂ ਨੇ ਜਮਾਤ ਪੰਜਵੀਂ, ਯੂਕੇਜੀ ਅਤੇ ਐਲਕੇਜੀ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਪ੍ਰਸਤੁਤੀਆਂ ਦਾ ਆਨੰਦ ਮਾਣਿਆ | ਪ੍ਰੋਗਰਾਮ ਵਿਚ ਭਾਸ਼ਣ, ਨਾਚ, ਸੰਗੀਤ ਅਤੇ ਮਾਵਾਂ ਨੂੰ ਸਮਰਪਿਤ ਹੋਰ ਸੱਭਿਆਚਾਰਕ ਗਤੀਵਿਧੀਆਂ ਸ਼ਾਮਲ ਸਨ | ਨ੍ਹੰਨੇ ਵਿਦਿਆਰਥੀਆਂ ਨੇ ਆਪਣੀਆਂ ਉਤਸ਼ਾਹ ਭਰੀਆਂ ਪੇਸ਼ਕਾਰੀਆਂ ਨਾਲ ਆਪਣੀਆਂ ਮਾਵਾਂ ਪ੍ਰਤੀ ਪਿਆਰ ਦਾ ਸੁੰਦਰ ਪ੍ਰਗਟਾਵਾ ਕੀਤਾ | ਸਕੂਲ ਦੀ ਡਾਇਰੈਕਟਰ ਪਿ੍ੰ: ਗੁਨੀਤਾ ਗਰੇਵਾਲ ਨੇ ਹਰ ਬੱਚੇ ਦੀ ਜ਼ਿੰਦਗੀ 'ਚ ਮਾਂ ਦੀ ਮਹੱਤਤਾ ਬਾਰੇ ਦਿਲ ਨੂੰ ਛੂਹਣ ਵਾਲੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਹਮੇਸ਼ਾਂ ਆਪਣੀਆਂ ਮਾਵਾਂ ਨਾਲ ਪਿਆਰ, ਸਤਿਕਾਰ ਅਤੇ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ |