22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਸਰਕਾਰ ਦੇ ਬੇਅਦਬੀ ਵਿਰੋਧੀ ਕਾਨੂੰਨ 'ਚ ਸਾਰੇ ਧਾਰਮਿਕ ਗ੍ਰੰਥਾਂ ਨੂੰ ਸ਼ਾਮਿਲ ਕਰਨ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 11-05-2026

ਅੰਮਿ੍ਤਸਰ, 10 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਰਵ ਧਰਮ ਸਮਾਜ ਦੇ ਧਾਰਮਿਕ ਨੁਮਾਇੰਦਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਲਾਗੂ ਹੋਣ ਦੀ ਸ਼ਲਾਘਾ ਕਰਦੇ ਹੋਏ ਇਸ 'ਚ ਸਾਰੇ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਅੱਜ ਐਂਗਲੀਕਨ ਚਰਚ ਆਫ਼ ਇੰਡੀਆ ਦੇ ਮੈਟਰੋਪੋਲੀਟਨ ਬਿਸ਼ਪ ਰੌਕਸ ਬਰਨਬਾਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਵਾਲਮੀਕਿ ਭਾਈਚਾਰੇ ਦੇ ਸਵਾਮੀ ਹੈਪੀ ਦਾਸ ਭੀਲ, ਮੁਸਲਿਮ ਭਾਈਚਾਰੇ ਦੇ ਅਬਦੁਲ ਨੂਰ ਅਤੇ ਹਿੰਦੂ ਨੇਤਾ ਡਾ. ਹਰੀਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਪਰੋਕਤ ਧਾਰਮਿਕ ਨੁਮਾਇੰਦਿਆਂ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਇਸ ਕਾਨੂੰਨ ਦੇ ਤਹਿਤ ਰਾਮਾਇਣ, ਭਗਵਦ ਗੀਤਾ, ਬਾਈਬਲ ਅਤੇ ਕੁਰਾਨ ਨੂੰ ਸ਼ਾਮਿਲ ਕਰੇ | ਉਨ੍ਹਾਂ ਨਿਆਂਪਾਲਿਕਾ ਅਤੇ ਪੰਜਾਬ ਸਰਕਾਰ 'ਤੇ ਪੂਰਾ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ, ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਕੋਸ਼ਿਸ਼ 'ਚ ਇਸ ਕਾਨੂੰਨ 'ਚ ਸੋਧ ਕਰਕੇ ਦੂਜੇ ਧਰਮਾਂ ਦੇ ਬੇਅਦਬੀ ਨੂੰ ਰੋਕਣ ਲਈ ਸਾਰੇ ਧਾਰਮਿਕ ਗ੍ਰੰਥਾਂ ਨੂੰ ਸ਼ਾਮਿਲ ਕਰੇਗੀ | ਇਸ ਮੌਕੇ ਚੰਚਲ ਮਸੀਹ ਨਾਹਰ, ਸੁਰਜੀਤ ਮਸੀਹ ਆਦਿ ਮੌਜੂਦ ਸਨ | ਜ਼ਿਕਰਯੋਗ ਹੈ ਕਿ ਐਂਗਲੀਕਨ ਚਰਚ ਆਫ਼ ਇੰਡੀਆ ਨੇ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਬੇਅਦਬੀ ਕਾਨੂੰਨ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ, ਜਿਸ ਦਾ ਹੋਰਨਾਂ ਧਰਮਾਂ ਨੇ ਵੀ ਸਮਰਥਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਵਪਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਹੱਲ-ਛੀਨਾ <br/> ਅਗਲੀ ਖ਼ਬਰ ਆਲ ਇੰਡੀਆ ਹਿਮਾਚਲ ਸਮਾਜਿਕ ਸੰਸਥਾ ਸੰਘ (ਰਜਿ.) ਨਵੀਂ ਦਿੱਲੀ ਦੀ 54ਵੀਂ ਸਾਲਾਨਾ ਮੀਟਿੰਗ ਸਮਾਪਤ <br/>
Ad Position 24