22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਾਰ ਕੌਂਸਲ ਦੇ ਮੈਂਬਰ ਰੰਧਾਵਾ ਦਾ ਅੰਮਿ੍ਤਸਰ ਪੁੱਜਣ 'ਤੇ ਵਕੀਲ ਭਾਈਚਾਰੇ ਵਲੋਂ ਨਿੱਘਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 11-05-2026
ਅੰਮਿ੍ਤਸਰ, 10 ਮਈ (ਰੇਸ਼ਮ ਸਿੰਘ)-ਬਾਰ ਕੌਂਸਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵ ਨਿਯੁਕਤ ਮੈਂਬਰ ਦਿਆਲਪ੍ਰਤਾਪ ਸਿੰਘ ਰੰਧਾਵਾ ਦਾ ਅੰਮਿ੍ਤਸਰ ਪਹੁੰਚਣ 'ਤੇ ਅੰਮਿ੍ਤਸਰ ਬਾਰ ਐਸੋਸੀਏਸ਼ਨ ਤੇ ਸਮੁਚੇ ਵਕੀਲ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਯਾਦਗਾਰੀ ਚਿੰਨ੍ਹ ਦੇਕੇ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਅੰਮਿ੍ਤਸਰ ਬਾਰ ਦੇ ਪ੍ਰਧਾਨ ਐਡਵੋਕਟ ਗੁਰਪ੍ਰੀਤ ਸਿੰਘ ਪਨੇਸਰ, ਸੈਕਟਰੀ ਵਿੱਕੀ ਮਹਿਰਾ, ਸਾਬਕਾ ਪ੍ਰਧਾਨ ਵੀ.ਕੇ. ਢੰਡ, ਪ੍ਰਦੀਪ ਕੁਮਾਰ ਸੈਣੀ, ਕਸ਼ਮੀਰਾ ਸਿੰਘ ਧਾਲੀਵਾਲ, ਅਨਿਲ ਚੀਮ, ਗੁਰਜੀਤ ਸਿੰਘ ਗੁੱਗ ਅਤੇ ਸੀਨੀਅਰ ਵਕੀਲਾਂ ਜਿਵੇਂ ਜਸਬੀਰ ਸਿੰਘ ਘੁੰਮਣ ਤੇ ਹੋਰਾਂ ਵਲੋਂ ਵੀ ਯਾਦਗਾਰੀ ਚਿੰਨ੍ਹਾਂ ਨਾਲ ਨਿੱਘਾ ਸਵਾਗਤ ਕੀਤਾ | ਸ੍ਰੀ ਰੰਧਾਵਾ ਨੇ ਅੰਮਿ੍ਤਸਰ ਦੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਕੀਲ ਭਾਈਚਾਰੇ ਨੂੰ ਦਰਪੇਸ਼ ਸਮੱਸਿਆ ਨੂੰ ਹਰ ਹੀਲੇ ਪੂਰੀ ਕਰਨ ਲਈ ਨਿਰੰਤਰ ਯਤਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਤੇ ਸੰਦਲੀ ਰੂਹਾ ਮੰਚ ਵਲੋਂ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਗੁੱਜਰਾਂ ਦੇ ਇਕ ਨੌਜਵਾਨ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦਾ ਮੋਟਰਸਾਈਕਲ ਤੇ ਦੁੱਧ ਦੇ ਕੈਨ ਖੋਹੇ <br/>
Ad Position 24