22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਤੇ ਸੰਦਲੀ ਰੂਹਾ ਮੰਚ ਵਲੋਂ ਸਨਮਾਨ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-05-2026
ਅੰਮਿ੍ਤਸਰ, 10 ਮਈ (ਹਰਮਿੰਦਰ ਸਿੰਘ)¸ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਸੰਦਲੀ ਰੂਹਾਂ ਮੰਚ ਵਲੋਂ ਮਾਂ ਦਿਵਸ ਦੇ ਸੰਬੰਧ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ 'ਚ ਸਰਦਾਰਨੀ ਜਗੀਰ ਕੌਰ ਬੋਪਾਰਾਏ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ 'ਚ ਕਈ ਨਾਮੀ ਕਵੀਆਂ ਵਲੋਂ ਆਪਣੀਆਂ ਕਵਿਤਾਵਾਂ ਰਾਹੀਂ ਸਮਾਗਮ 'ਚ ਖੂਬ ਰੰਗ ਬੰਨਿ੍ਹਆ | ਇਸ ਦੌਰਾਨ ਮੁੱਖ ਮਹਿਮਾਨ ਜਗੀਰ ਕੌਰ ਬੋਪਾਰਾਏ ਨੇ ਸੰਬੋਧਨ ਕਰਦੇ ਹੋਏ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਸੰਦਲੀ ਰੂਹਾ ਮੰਚ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਉਨ੍ਹਾਂ ਮਾਂ ਦਿਵਸ 'ਤੇ ਸਾਰਿਆ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਰੱਬ ਦਾ ਜੇਕਰ ਦੂਸਰਾ ਨਾਂਅ ਹੈ ਉਹ 'ਮਾਂ' | ਜੋ ਬੱਚੇ ਨੂੰ ਸੰਸਾਰ 'ਚ ਲੈ ਕੇ ਆਉਂਦੀ ਹੈ ਅਤੇ ਲੱਖ ਮੁਸ਼ਕਿਲਾਂ ਨੂੰ ਝੱਲਦੀ ਹੋਈ ਉਸ ਦਾ ਪਾਲਣ ਪੋਸ਼ਨ ਕਰਦੀ ਹੈ | ਉਨ੍ਹਾਂ ਕਿਹਾ ਕਿ ਮਾਂ ਦਾ ਸਤਿਕਾਰ ਰੱਬ ਦਾ ਸਤਿਕਾਰ ਹੈ | ਇਸ ਮੌਕੇ ਨਿਰਮਲ ਕੌਰ ਕੋਟਲਾ, ਬਲਵਿੰਦਰ ਕੌਰ ਪੰਧੇਰ, ਜਸਬੀਰ ਕੌਰ ਜੱਸ, ਨਵਜੋਤ ਕੌਰ ਬਾਜਵਾ, ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਅਤਰ ਸਿੰਘ ਤਰਸਿੱਕਾ, ਸਤਬੀਰ ਸਿੰਘ, ਕੁਲਦੀਪ ਸਿੰਘ ਦਰਾਜਕੇ, ਦਲਜੀਤ ਸਿੰਘ ਟਰੈਫਿਕ ਇੰਚਾਰਜ਼, ਔਜਲਾ ਬ੍ਰਦਰਜ਼, ਬੀਬੀ ਪਰਮਜੀਤ ਕੌਰ, ਨੀਲਮ ਭਗਤ, ਰਿਤੂ ਵਰਮਾ, ਨਵਜੋਤ ਕੌਰ ਭੁੱਲਰ, ਗੁਰਪ੍ਰੀਤ ਸਿੰਘ ਪ੍ਰੀਤ, ਗੁਰਸੇਵਕ ਸਿੰਘ, ਤਰੁਣ ਕੁਮਾਰ, ਗੁਰਦੀਪ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ 'ਤੇ ਪੋ੍ਰਗਰਾਮ <br/> ਅਗਲੀ ਖ਼ਬਰ ਬਾਰ ਕੌਂਸਲ ਦੇ ਮੈਂਬਰ ਰੰਧਾਵਾ ਦਾ ਅੰਮਿ੍ਤਸਰ ਪੁੱਜਣ 'ਤੇ ਵਕੀਲ ਭਾਈਚਾਰੇ ਵਲੋਂ ਨਿੱਘਾ ਸਵਾਗਤ <br/>
Ad Position 24