22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦਮਦਮੀ ਟਕਸਾਲ ਨੇ ਜੂਨ '84 ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਅਬਦਾਲ ਵਿਖੇ ਦੀਵਾਨ ਸਜਾਏ <br/>

Ad Position 21
No active advertisement
ਅਜੀਤ ਡੈਸਕ 11-05-2026
ਚਵਿੰਡਾ ਦੇਵੀ/ ਕੱਥੂ ਨੰਗਲ, 10 ਮਈ (ਸਤਪਾਲ ਸਿੰਘ ਢੱਡੇ, ਦਲਵਿੰਦਰ ਸਿੰਘ ਰੰਧਾਵਾ)-ਤੀਸਰਾ ਘੱਲੂਘਾਰਾ ਜੂਨ '84 ਦੇ ਸ਼ਹੀਦਾਂ ਦੀ ਯਾਦ 'ਚ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵਲੋਂ ਅੱਜ ਦਸਵੇਂ ਦਿਨ ਦੇ ਸ਼ਹੀਦੀ ਦੀਵਾਨ ਪਿੰਡ ਅਬਦਾਲ ਵਿਖੇ ਸਜਾਏ ਗਏ | ਇਸ ਦੌਰਾਨ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਵਲੋਂ ਪਾਵਨ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ ਗਿਆ | ਉਪਰੰਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਿਤ ਪਾਵਨ ਗੁਰ ਇਤਿਹਾਸ ਦਾ ਲੜੀਵਾਰ ਪ੍ਰਸੰਗ ਸਰਵਣ ਕਰਵਾ ਕੇ ਦੀਵਾਨ 'ਚ ਜੁੜੀਆਂ ਬੇਅੰਤ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਗਿਆਨੀ ਖਾਲਸਾ ਨੇ ਸੰਗਤ ਨੂੰ ਕਰਮਕਾਂਡ ਛੱਡ ਕੇ ਅੰਮਿ੍ਤ ਛਕਣ ਅਤੇ ਪੂਰਨ ਸਿੰਘ ਸਜਣ ਦੀ ਸੇਧ ਦਿੱਤੀ | ਸਮਾਗਮ ਦੇ ਅਖ਼ੀਰ 'ਚ ਬਾਬਾਰਾਮ ਸਿੰਘ ਅਬਦਾਲ, ਸਰਪੰਚ ਸੁਬੇਗ ਸਿੰਘ ਅਬਦਾਲ, ਸੈਕਟਰੀ ਬਾਵਾ ਸਿੰਘ ਅਬਦਾਲ ਤੇ ਹੋਰਨਾਂ ਪ੍ਰਬੰਧਕਾਂ ਵਲੋਂ ਸਿਰੋਪਾਓ ਅਤੇ ਦੁਸ਼ਾਲਾ ਭੇਟ ਕਰਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਵਲੋਂ ਜੂਨ 1984 ਦੌਰਾਨ ਸ਼ਹੀਦ ਹੋਏ ਕੌਮੀ ਯੋਧਿਆਂ ਦੀ ਯਾਦ ਨੂੰ ਸਮਰਪਿਤ ਇਹ ਸ਼ਹੀਦੀ ਦੀਵਾਨ 31 ਮਈ ਤੱਕ ਜ਼ਿਲਾ ਅੰਮਿ੍ਤਸਰ ਅਤੇ ਗੁਰਦਾਸਪੁਰ ਦੇ ਵੱਖ-ਵੱਖ ਨਗਰਾਂ 'ਚ ਲਗਾਤਾਰ ਸਜਾਏ ਜਾਣਗੇ | ਉਪਰੰਤ 1 ਤੋਂ 5 ਜੂਨ ਤੱਕ ਸ਼ਹੀਦੀ ਹਫ਼ਤਾ ਅਤੇ 6 ਜੂਨ ਨੂੰ 42ਵਾਂ ਸ਼ਹੀਦੀ ਸਮਾਗਮ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਵੇਗਾ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ, ਗਿਆਨੀ ਗੁਰਦੀਪ ਸਿੰਘ, ਬਾਬਾ ਅਜੀਤ ਸਿੰਘ ਮਹਿਤਾ, ਬਾਬਾ ਬੋਹੜ ਸਿੰਘ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁੱਟਰ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਜੁਗਰਾਜ ਸਿੱਧੂ ਵਲੋਂ ਪਿੰਡ ਸਚੰਦਰ ਤੋਂ ਅਦਲੀਵਾਲਾ ਤੱਕ ਬਣ ਰਹੀ ਨਵੀਂ ਸੜਕ ਦਾ ਉਦਘਾਟਨ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਵਿਸ਼ਵ ਰਚਨਾਤਮਕਤਾ ਅਤੇ ਨਵੀਨਤਾ ਦਿਵਸ 'ਤੇ ਪੋ੍ਰਗਰਾਮ <br/>
Ad Position 24