22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਰਪੰਚ ਜੁਗਰਾਜ ਸਿੱਧੂ ਵਲੋਂ ਪਿੰਡ ਸਚੰਦਰ ਤੋਂ ਅਦਲੀਵਾਲਾ ਤੱਕ ਬਣ ਰਹੀ ਨਵੀਂ ਸੜਕ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 11-05-2026
ਰਾਜਾਸਾਂਸੀ, 10 ਮਈ (ਹਰਦੀਪ ਸਿੰਘ ਖੀਵਾ)-ਮੇਰਾ ਸੁਪਨਾ ਹੈ ਕਿ ਪਿੰਡ ਵਿਚ ਕਿਸੇ ਵੀ ਵਿਕਾਸ ਕਾਰਜ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪਿੰਡ ਨੂੰ ਪੰਜਾਬ ਸੂਬੇ ਦਾ ਮੋਹਰੀ ਪਿੰਡ ਬਣਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਕੋਲੋਂ ਸੂਬੇ ਭਰ 'ਚ ਵਿਕਾਸ ਪੱਖੋਂ ਮੋਹਰੀ ਪਿੰਡ ਹੋਣ ਦਾ ਖ਼ਿਤਾਬ ਪ੍ਰਾਪਤ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸਚੰਦਰ ਦੇ ਸਮਾਜ ਸੇਵਕ ਤੇ ਨੌਜਵਾਨ ਸਰਪੰਚ ਜੁਗਰਾਜ ਸਿੰਘ ਸਿੱਧੂ ਵਲੋਂ ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਪਿੰਡ ਸਚੰਦਰ ਤੋਂ ਵਾਇਆ ਅਦਲੀਵਾਲਾ ਨੂੰ ਜਾਣ ਵਾਲੀ ਸ਼ੜਕ ਦੇ ਨਵੀਨੀਕਰਨ ਲਈ ਅੱਜ ਸਮੁੱਚੀ ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਰੀਬਨ ਕੱਟ ਕੇ ਉਕਤ ਸੜਕ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਿਤਕਰੇਬਾਜੀ ਤੋਂ ਉੱਪਰ ਉੱਠ ਕੇ ਕੀਤੇ ਪਿੰਡ ਦੇ ਕੀਤੇ ਵਿਕਾਸ, ਸਮਾਜ ਪ੍ਰਤੀ ਉੱਚੀ ਸੋਚ ਤੇ ਗਰੀਬ ਲੋੜਵੰਦਾਂ ਦੀ ਮਦਦ ਹੀ ਵਿਅਕਤੀ ਨੂੰ ਕਿਰਦਾਰ ਨੂੰ ਉੱਚਾ ਕਰਦੀ ਹੈ, ਮੈਨੂੰ ਮਾਣ ਹੈ ਪਿੰਡ ਵਾਸੀਆਂ ਤੇ ਜਿਨ੍ਹਾਂ ਨੇ ਮੇਰੇ ਕੋਲੋਂ ਸੜਕ ਉਦਘਾਟਨ ਕਰਵਾਇਆ ਹੈ, ਪਿੰਡ ਵਲੋਂ ਦਿੱਤੇ ਇਸ ਮਾਣ ਲਈ ਸਦਾ ਰਿਣੀ ਰਹਾਂਗਾ | ਇਸ ਦੌਰਾਨ ਨੌਜਵਾਨ ਸਰਪੰਚ ਜੁਗਰਾਜ ਸਿੰਘ ਸਿੱਧੂ ਨੇ ਪਿੰਡ ਸਚੰਦਰ ਵਿਚ ਐਲਾਨ ਕੀਤਾ ਕਿ ਕੋਈ ਵੀ ਵਿਅਕਤੀ ਜੇਕਰ ਨਸ਼ਾ ਵੇਚਦਾ ਜਾਂ ਨਸ਼ੇ ਦਾ ਸੇਵਨ ਕਰਦਾ ਹੈ ਉਸ ਖ਼ਿਲਾਫ਼ ਉਨ੍ਹਾਂ ਵਲੋਂ ਖੁਦ ਹੀ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪੰਚਾਇਤ ਸਮੇਤ ਉਸ ਦਾ ਕਿਸੇ ਵੀ ਪਿੰਡ ਵਾਸੀ ਵਲੋਂ ਸਾਥ ਨਹੀਂ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਪੰਚਾਇਤ ਵਲੋਂ ਇਸ ਪਿੰਡ ਵਿਚ ਜਿੰਮ ਬਣਾਇਆ ਹੋਇਆ ਹੈ ਤਾਂ ਜੋ ਪਿੰਡ ਦੇ ਨੌਜਵਾਨ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਨਸ਼ੇ ਤੋਂ ਦੂਰ ਰਹਿਣ | ਉਨ੍ਹਾਂ ਕਿਹਾ ਕਿ ਸਰਪੰਚ ਦੀ ਚੋਣ ਤੋਂ ਪਹਿਲਾਂ ਜੋ ਪਿੰਡ ਵਾਸੀਆਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਅਰਵਿੰਦਰ ਸਿੰਘ ਬੱਬੂ ਸ਼ਾਹ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ ਤੋਂ ਇਲਾਵਾ ਮਨਜੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਵੀਰ ਸਿੰਘ (ਸਾਰੇ ਪੰਚਾਇਤ ਮੈਂਬਰ), ਵਾਲੀਆ ਗਰੀਨ ਸਿਟੀ ਵਾਲੇ, ਮਨਪ੍ਰੀਤ ਸਿੰਘ ਨੰਬਰਦਾਰ, ਕਾਬਲ ਸਿੰਘ ਸਿੱਧੂ, ਜਗਤਾਰ ਸਿੰਘ ਸਿੱਧੂ, ਸਾਬਕਾ ਸੰਮਤੀ ਮੈਂਬਰ ਰਣਜੀਤ ਸਿੰਘ, ਸਾਬਕਾ ਸਰਪੰਚ ਕਰਮ ਸਿੰਘ, ਸਾਬਕਾ ਪੰਚ ਕਾਬਲ ਸਿੰਘ, ਅੰਮਿ੍ਤਪਾਲ ਸਿੰਘ ਪਾਲੀ, ਜੋਗਾ ਸਿੰਘ ਸਾਬਕਾ ਪੰਚ, ਸਕੱਤਰ ਸਿੰਘ, ਜੋਗਿੰਦਰ ਸਿੰਘ, ਨਿਹੰਗ ਪ੍ਰੇਮ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਵਿਚ ਅਲਰਜੀ ਵੱਡਿਆਂ ਨਾਲੋਂ ਜਿਆਦਾ ਹੁੰਦੀ ਹੈ-ਡਾ. ਸੁਪਿ੍ਯਾ <br/> ਅਗਲੀ ਖ਼ਬਰ ਦਮਦਮੀ ਟਕਸਾਲ ਨੇ ਜੂਨ '84 ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਅਬਦਾਲ ਵਿਖੇ ਦੀਵਾਨ ਸਜਾਏ <br/>
Ad Position 24