22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੱਚਿਆਂ ਵਿਚ ਅਲਰਜੀ ਵੱਡਿਆਂ ਨਾਲੋਂ ਜਿਆਦਾ ਹੁੰਦੀ ਹੈ-ਡਾ. ਸੁਪਿ੍ਯਾ <br/>

Ad Position 21
No active advertisement
ਅਜੀਤ ਡੈਸਕ 11-05-2026
ਮਾਨਾਂਵਾਲਾ, 10 ਮਈ (ਗੁਰਦੀਪ ਸਿੰਘ ਨਾਗੀ)-ਬੱਚਿਆਂ ਵਿਚ ਅਲਰਜੀ ਦੇ ਕਈ ਲੱਛਣ ਹੋ ਸਕਦੇ ਹਨ, ਕਿਉਂਕਿ ਬੱਚਿਆਂ ਵਿਚ ਅਲਰਜੀ ਵੱਡਿਆਂ ਨਾਲੋਂ ਜਿਆਦਾ ਹੁੰਦੀ ਹੈ ਅਤੇ ਅਗਰ ਕਿਸੇ ਦੇ ਬੱਚੇ ਵਿਚ ਅਲਰਜੀ ਦੇ ਲੱਛਣ ਦਿਸਣ ਤਾਂ ਤੁਰੰਤ ਬੱਚੇ ਦਾ ਮਾਹਰ ਡਾਕਟਰ ਪਾਸੋਂ ਮੁਆਇਨਾ ਕਰਵਾਉਣਾ ਜਰੂਰੀ ਹੈ ਤਾਂ ਜੋ ਅਲਰਜੀ ਗੰਭੀਰ ਨਾ ਬਣੇ ਅਤੇ ਸਮੇਂ ਸਿਰ ਇਸ ਦਾ ਇਲਾਜ ਹੋ ਸਕੇ | ਇਹ ਜਾਣਕਾਰੀ ਬੱਚਿਆਂ ਦੇ ਮਾਹਿਰ ਡਾਕਟਰ ਸੁਪਿ੍ਯਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬੈ੍ਰਸਟਪ੍ਰਾਈਜ ਮਾਨਾਂਵਾਲਾ (ਅੰਮਿ੍ਤਸਰ) ਵਿਖੇ ਗੱਲਬਾਤ ਦੋਰਾਨ ਦਿੱਤੀ | ਉਨ੍ਹਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਖੁਜਲੀ ਹੋਣਾ, ਅੱਖਾਂ ਦੇ ਥੱਲੇ ਕਾਲੇ ਘੇਰੇ, ਨੱਕ ਨੂੰ ਵਾਰ-ਵਾਰ ਰਗੜਣਾ, ਨੱਕ ਵਿਚ ਖਾਰਿਸ਼, ਬੱਚਿਆਂ ਵਿਚ ਚਮੜੀ ਲਾਲ ਹੋਣਾ, ਵਾਰ-ਵਾਰ ਖਾਂਸੀ ਆਉਣਾ ਆਦਿ ਅਲਰਜੀ ਦੇ ਲੱਛਣ ਹੋ ਸਕਦੇ ਹਨ ਕਿਉਂਕਿ ਬੱਚਿਆਂ ਵਿਚ ਵੱਡਿਆਂ ਦੇ ਮੁਕਾਬਲੇ ਇਮਓਨ ਸਿਸਟਮ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਅਲਰਜੀ ਬੱਚਿਆਂ ਨੂੰ ਜਲਦੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਗਰ ਬੱਚੇ ਵਿਚ ਉਕਤ ਅਲਰਜੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਸਦੀ ਜਾਂਚ ਜਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸਰਪੰਚ ਜੁਗਰਾਜ ਸਿੱਧੂ ਵਲੋਂ ਪਿੰਡ ਸਚੰਦਰ ਤੋਂ ਅਦਲੀਵਾਲਾ ਤੱਕ ਬਣ ਰਹੀ ਨਵੀਂ ਸੜਕ ਦਾ ਉਦਘਾਟਨ <br/>
Ad Position 24