23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜ਼ਿਲ੍ਹਾ ਦਿਹਾਤੀ ਦੇ ਕਾਂਗਰਸੀ ਆਗੂ ਗੁਲਜ਼ਾਰ ਸਿੰਘ ਖਾਸਾ ਨੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦਾ ਸਾਥੀਆਂ ਸਮੇਤ ਪੱਲ੍ਹਾ ਫੜਿਆ <br/>

Ad Position 21
No active advertisement
ਅਜੀਤ ਡੈਸਕ 11-05-2026
ਅੰਮਿ੍ਤਸਰ, 10 ਮਈ (ਜਸਵੰਤ ਸਿੰਘ ਜੱਸ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਉਸ ਵੇਲੇ ਅੰਮਿ੍ਤਸਰ ਵਿਚ ਉਸ ਵੇਲੇ ਹੋਰ ਬਲ ਮਿਲਿਆਂ ਜਦੋਂ ਅੰਮਿ੍ਤਸਰ ਦਿਹਾਤੀ ਕਾਂਗਰਸ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਖਾਸਾ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ ਹੋ ਗਏ | ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਮੈਂਬਰ ਪਾਰਲੀਮੈਂਟ ਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਤੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਪਾਰਟੀ ਵਿਚ ਸ਼ਾਮਿਲ ਹੋਏ ਸ. ਖਾਸਾ ਤੇ ਹੋਰਨਾਂ ਦਾ ਸਵਾਗਤ ਕਰਦਿਆਂ ਤੇ ਸਿਰੋਪਾਉ ਭੇਟ ਕਰਕੇ ਸਨਮਾਨਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ, ਕਿਸਾਨੀ ਅੱਜ ਰਵਾਇਤੀ ਸਿਆਸੀ ਪਾਰਟੀਆਂ ਤੋਂ ਤੰਗ ਆ ਚੁੱਕੀ ਹੈ ਅਤੇ ਇਸ ਕਰਕੇ ਲੋਕ ਹੁਣ ਅਸਲ ਪੰਥਕ ਤੇ ਪੰਜਾਬ-ਪੱਖੀ ਸਾਡੀ ਖੇਤਰੀ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਲੜ ਰਹੀ ਇੱਕ ਸੋਚ ਹੈ | ਇਸ ਮੌਕੇ ਗੁਲਜ਼ਾਰ ਸਿੰਘ ਖਾਸਾ ਨੇ ਕਿਹਾ ਕਿ ਉਹ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਨਿਡਰ ਅਤੇ ਪੰਜਾਬ-ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਹਨ | ਇਸ ਮੌਕੇ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਪਰਮਜੀਤ ਸਿੰਘ ਜੌਹਲ, ਐਡਵੋਕੇਟ ਕਰਮਵੀਰ ਸਿੰਘ ਪੰਨੂੰ, ਅਮਨਦੀਪ ਸਿੰਘ ਡੱਡੂਆਣਾ, ਸ਼ਮਸ਼ੇਰ ਸਿੰਘ ਪੱਧਰੀ, ਭਾਈ ਜੁਗਰਾਜ ਸਿੰਘ ਮਹਿਤਾ, ਬਲਦੇਵ ਸਿੰਘ ਜੱਲੂਪੁਰ, ਹਰਕਮਲਪ੍ਰੀਤ ਸਿੰਘ, ਭਾਈ ਰਘਬੀਰ ਸਿੰਘ, ਬਾਬਾ ਬਿਬੇਕ ਸਿੰਘ, ਜੁਗਰਾਜ ਸਿੰਘ ਨਰਾਇਣਗੜ੍ਹ, ਮਹਿੰਦਰਪਾਲ ਸਿੰਘ ਤੁੰਗ, ਭਾਈ ਕੁਲਵਿੰਦਰ ਸਿੰਘ ਵਡਾਲੀ, ਜਸਕਰਨ ਸਿੰਘ ਲੋਪੋਕੇ, ਜੁਗਰਾਜ ਸਿੰਘ ਭੰਗਵਾਂ, ਗੁਰਵਿੰਦਰ ਸਿੰਘ ਲੋਪੋਕੇ ਤੇ ਬਲਵੰਤ ਸਿੰਘ ਡੇਹਰੀਵਾਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ 'ਚ ਲੱਗੀ ਲੋਕ ਅਦਾਲਤ 'ਚ 23 ਹਜ਼ਾਰ ਕੇਸਾਂ ਦਾ ਆਪਸੀ ਸਹਿਮਤੀ ਨਾਲ ਹੋਇਆ ਨਿਪਟਾਰਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਭਿ੍ਸ਼ਟ ਨੇਤਾਵਾਂ ਤੇ ਅਫ਼ਸਰਾਂ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ- ਬੁੱਟਰ <br/>
Ad Position 24