17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮੇਅਰ ਅਤੇ ਕਮਿਸ਼ਨਰ ਨੇ ਕੂੜਾ ਇਕੱਠਾ ਕਰਨ ਵਾਲੇ 17 ਨਵੇਂ ਈ-ਰਿਕਸ਼ਿਆਂ ਨੂੰ ਸੜਕਾਂ 'ਤੇ ਤੋਰਿਆ <br/>

Ad Position 21
No active advertisement
ਅਜੀਤ ਡੈਸਕ 13-05-2026

ਅੰਮਿ੍ਤਸਰ, 12 ਮਈ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਨੂੰ ਸਵੱਛਤਾ ਦੇ ਪੱਖੋਂ ਹੋਰ ਮਜ਼ਬੂਤ ਕਰਨ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਸੁਧਾਰਨ ਲਈ 'ਸਮਾਰਟ ਸਿਟੀ ਪ੍ਰੋਜੈਕਟ' ਦੇ ਸਹਿਯੋਗ ਨਾਲ ਮੇਅਰ ਜਤਿੰਦਰ ਸਿੰਘ ਭਾਟੀਆ ਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਨੇ 17 ਨਵੀਆਂ ਈ-ਰਿਕਸ਼ਾ ਕੂੜਾ ਚੁਕਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਹਿਰ ਦੇ ਪੁਰਾਣੇ ਹਿੱਸਿਆਂ ਅਤੇ ਅੰਦਰੂਨੀ ਇਲਾਕਿਆਂ ਦੀਆਂ ਭੀੜੀਆਂ ਗਲੀਆਂ ਵਿਚ ਵੱਡੀਆਂ ਗੱਡੀਆਂ ਰਾਹੀਂ ਘਰ-ਘਰ 'ਚੋਂ ਕੂੜਾ ਇਕੱਠਾ ਕਰਨਾ ਵੱਡੀ ਚੁਣੌਤੀ ਸੀ | ਇਨ੍ਹਾਂ ਛੋਟੀਆਂ ਈ-ਰਿਕਸ਼ਾ ਗੱਡੀਆਂ ਦੇ ਆਉਣ ਨਾਲ ਹੁਣ ਹਰ ਤੰਗ ਗਲੀ 'ਚੋਂ ਕੂੜਾ ਚੁੱਕਣਾ ਆਸਾਨ ਹੋ ਜਾਵੇਗਾ | ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਗੱਡੀਆਂ ਬੈਟਰੀ ਨਾਲ ਚੱਲਣ ਵਾਲੀਆਂ ਹਨ, ਜਿਸ ਨਾਲ ਨਾ ਸਿਰਫ਼ ਤੇਲ ਦੀ ਬਚਤ ਹੋਵੇਗੀ ਸਗੋਂ ਸ਼ਹਿਰ ਵਿਚ ਹਵਾ ਅਤੇ ਸ਼ੋਰ ਪ੍ਰਦੂਸ਼ਨ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ | ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਰੱਖਣ ਵਿਚ ਨਿਗਮ ਦਾ ਸਹਿਯੋਗ ਕਰਨ ਅਤੇ ਕੂੜਾ ਸਿਰਫ਼ ਇਨ੍ਹਾਂ ਅਧਿਕਾਰਤ ਗੱਡੀਆਂ ਵਿਚ ਹੀ ਪਾਉਣ | ਇਸ ਮੌਕੇ ਵਧੀਕ ਕਮਿਸ਼ਨਰ ਡਾ: ਜੈਇੰਦਰ ਸਿੰਘ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ ਤੋਂ ਇਲਾਵਾ ਨਿਗਮ ਦੇ ਹੋਰ ਅਧਿਕਾਰੀ ਅਤੇ ਸਮਾਰਟ ਸਿਟੀ ਪ੍ਰੋਜੈਕਟ ਦੇ ਨੁਮਾਇੰਦੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 19 ਨੂੰ ਪੰਜਾਬ ਏਟਕ ਵਲੋਂ ਮੁਹਾਲੀ ਕਿਰਤ ਭਵਨ ਸਾਹਮਣੇ ਹੋਣ ਵਾਲੀ ਵਿਸ਼ਾਲ ਰੈਲੀ 'ਚ ਨਰੇਗਾ ਕਾਮੇ ਸ਼ਾਮਿਲ ਹੋਣਗੇ -ਕਾਮਰ... ਅਗਲੀ ਖ਼ਬਰ ਮੋਦੀ ਸਰਕਾਰ ਵਲੋਂ ਲੋਕਾਂ ਨੂੰ ਸੋਨਾ ਨਾ ਖਰੀਦਣ ਦੇ ਐਲਾਨ ਨਾਲ ਹਜ਼ਾਰਾਂ ਸੁਨਿਆਰੇ ਹੋਏ ਕੱਖੋਂ ਹੌਲੇ-ਡਿੰਪਾ <br/>
Ad Position 24