10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਾਬਾਲਗਾ ਨਾਲ ਜਬਰ ਜਨਾਹ ਦੇ ਮਾਮਲੇ 'ਚ ਮੁਲਜ਼ਮ ਨੂੰ ਹੋਈ 20 ਸਾਲ ਦੀ ਕੈਦ, 40 ਹਜ਼ਾਰ ਜ਼ੁਰਮਾਨਾ <br/>

Ad Position 21
No active advertisement
ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)–ਇਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਦੇ ਦੋਸ਼ਾਂ ਅਧੀਨ ਅੱਜ ਇੱਥੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਪੋਕਸੋ ਅਦਾਲਤ)-ਕਮ-ਫਾਸਟ ਟਰੈਕ ਅਦਾਲਤ ਵਲੋਂ ਮੁਲਜ਼ਮ ਜਤਿੰਦਰ ਸਿੰਘ ਉਰਫ ਜੇ.ਕੇ. ਵਾਸੀ ਮਹਿਤਾ ਜ਼ਿਲ੍ਹਾ ਅੰਮਿ੍ਤਸਰ ਨੂੰ 2 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ | ਇਹ ਮਾਮਲਾ ਥਾਣਾ ਮਹਿਤਾ ਨਾਲ ਸੰਬੰਧਤ ਹੈ ਜਦੋਂ ਕਿ ਅਦਾਲਤ ਵਿਚ ਪੇਸ਼ ਤੱਥਾਂ ਅਨੁਸਾਰ ਨਾਬਾਲਗ ਪੀੜਤ ਲੜਕੀ ਆਪਣੇ ਮਾਮੇ ਦੇ ਘਰ ਰਹਿਣ ਲਈ ਗਈ ਹੋਈ ਸੀ | ਦੋਸ਼ੀ ਉਸਦੇ ਮਾਮੇ ਦੇ ਘਰ ਦੇ ਨੇੜੇ ਰਹਿੰਦਾ ਸੀ ਅਤੇ ਉਸਦਾ ਪੀੜਤਾ ਦੇ ਮਾਮੇ ਦੇ ਘਰ ਆਉਣਾ-ਜਾਣਾ ਸੀ | ਜਿਸ ਕਾਰਨ ਉਹ ਪੀੜਤਾ ਦੇ ਸੰਪਰਕ ਵਿਚ ਆਇਆ | ਦੋਸ਼ੀ ਨੇ ਪੀੜਤਾ ਨਾਲ ਗੱਲਬਾਤ ਕਰਨ ਲਈ ਉਸਨੂੰ ਮੋਬਾਈਲ ਫੋਨ ਵੀ ਲੈ ਕੇ ਦਿੱਤਾ ਸੀ | 21 ਜੂਨ 2024 ਨੂੰ ਮੁਲਜ਼ਮ ਪੀੜਤ ਲੜਕੀ ਨੂੰ ਉਸਨੂੰ ਮੋਟਰਸਾਈਕਲ 'ਤੇ ਬਿਠਾ ਕੇ ਮਹਿਤਾ ਚੌਕ ਤੋਂ ਜੁੱਤੀ ਲੈ ਕੇ ਦੇਣ ਦੇ ਬਹਾਨੇ ਇਕ ਹੋਟਲ ਵਿਚ ਲੈ ਗਿਆ, ਜਿੱਥੇ ਉਸਨੇ ਪੀੜਤਾ ਨਾਲ ਜਬਰ ਜਨਾਹ ਕੀਤਾ | ਇਸ ਘਟਨਾ ਕਾਰਨ ਪੀੜਤਾ ਦੀ ਸਿਹਤ ਵੀ ਬੁਰੀ ਤਰ•ਾਂ ਪ੍ਰਭਾਵਿਤ ਹੋਈ | ਅਦਾਲਤ ਵਲੋਂ ਆਪਣੇ ਫੈਸਲੇ ਵਿਚ ਕਿਹਾ ਗਿਆ ਕਿ ਇਸ ਸਜ਼ਾ ਦਾ ਉਦੇਸ਼ ਸਮਾਜ ਵਿਚ ਇਹ ਸਖ਼ਤ ਸੁਨੇਹਾ ਦੇਣਾ ਹੈ ਕਿ ਭਵਿੱਖ ਵਿਚ ਕਿਸੇ ਵੀ ਨਾਬਾਲਗ ਬੱਚੇ ਨਾਲ ਅਜਿਹੀ ਘਿਨੌਣੀ ਘਟਨਾ ਨਾ ਵਾਪਰੇ ਅਤੇ ਅਜਿਹੇ ਅਪਰਾਧ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਸਿੰਘ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਰਾਜਵਿੰਦਰ ਕੌਰ ਮੀਤ ਚੇਅਰਪਰਸਨ ਚੁਣੇ ਗਏ <br/> ਅਗਲੀ ਖ਼ਬਰ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧੱਕਣ ਦੇ ਵਿਰੋਧ 'ਚ ਕੇਂਦਰੀ ਸਭਾ 22 ਨੂੰ ਚੰਡੀਗੜ੍ਹ 'ਚ ਕਰੇਗੀ ਮੁਜ਼ਾਹਰ...
Ad Position 24