10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਵਾਰਡ ਨੰ: 30 ਦੇ ਲੋਕਾਂ ਨੇ ਕੌਂਸਲਰ ਟਰੱਕਾਂ ਵਾਲਾ ਦੀ ਅਗਵਾਈ ਹੇਠ ਨਿਗਮ ਦਫ਼ਤਰ ਵਿਖੇ ਕੀਤਾ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 15-05-2026

ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਵਾਰਡ ਨੰ: 30 ਦੇ ਵੱਖ-ਵੱਖ ਇਲਾਕਿਆਂ 'ਚ ਪੀਣ ਵਾਲੇ ਪਾਣੀ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆਉਣ ਦੀ ਸਮੱਸਿਆ ਨੂੰ ਲੈ ਕੇ ਪ੍ਰਭਾਵਿਤ ਇਲਾਕਿਆਂ ਦੇ ਲੋਕ ਅਕਾਲੀ ਦਲ ਵਲੋਂ ਵਾਰਡ ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਨਗਰ ਨਿਗਮ ਦਫ਼ਤਰ ਪਹੁੰਚੇ | ਜਿਥੇ ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਮਿਲਣ ਦਾ ਯਤਨ ਕੀਤਾ ਪਰ ਨਿਗਮ ਵਿਖੇ ਤਾਇਨਾਤ ਪੁਲਿਸ ਵਲੋਂ ਉਨ੍ਹਾਂ ਨੂੰ ਪੌੜੀਆਂ 'ਚ ਰੋਕ ਦਿੱਤਾ |
ਇਸ ਦੌਰਾਨ ਅਵਤਾਰ ਸਿੰਘ ਟਰੱਕਾਂ ਵਾਲੇ ਨੇ ਕਿਹਾ ਕਿ ਉਨ੍ਹਾਂ ਦੀ ਵਾਰਡ ਸਮੇਤ ਹਲਕਾ ਪੂਰਬੀ ਅਤੇ ਹਲਕਾ ਦੱਖਣੀ ਦੇ ਵੱਡੇ ਹਿੱਸੇ ਵਿਚ ਪੀਣ ਵਾਲੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦੀ ਹਾਲਤ ਮੰਦੀ ਹੈ | 90 ਫ਼ੀਸਦੀ ਤੱਕ ਸੀਵਰੇਜ ਜਾਮ ਹੈ ਜਿਸ ਕਾਰਨ ਸੀਵਰੇਜ ਬਾਹਰ ਆ ਰਿਹਾ ਹੈ ਅਤੇ ਸੀਵਰੇਜ ਦਾ ਪਾਣੀ ਘਰਾਂ ਵਿਚ ਆਉਣ ਵਾਲੇ ਪੀਣ ਵਾਲੇ ਪਾਣੀ 'ਚ ਮਿਲ ਕੇ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਇਲਾਕਾ ਨਿਵਾਸੀਆਂ ਵਲੋਂ ਨਿਗਮ ਦੇ ਆਨ ਲਾਈਨ ਸ਼ਿਕਾਇਤ ਪੋਰਟਲ 'ਤੇ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ | ਇਸ ਸੰਬੰਧੀ ਉਹ ਖੁਦ ਵੀ ਅਧਿਕਾਰੀਆਂ ਨੂੰ ਮਿਲ ਚੁਕੇ ਹਨ ਪਰ ਉਨ੍ਹਾਂ ਵਲੋਂ ਕਰਮਚਾਰੀ ਨਾ ਹੋਣ ਕਰਕੇ ਟਾਲ ਦਿੱਤਾ ਜਾਂਦਾ ਗਿਆ | ਇਸ ਦੌਰਾਨ ਵਾਰਡ ਦੇ ਲੋਕਾਂ ਵਲੋਂ ਅਵਤਾਰ ਸਿੰਘ ਟਰੱਕਾਂ ਵਾਲਾ ਦੀ ਅਗਵਾਈ ਹੇਠ ਨਿਗਮ ਦੀ ਕਾਰਜ ਪ੍ਰਣਾਲੀ ਨੂੰ ਕੋਸਦੇ ਹੋਏ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਨਾਅਰੇਬਾਜੀ ਕਰਦੇ ਹੋਏ ਜਦੋਂ ਇਹ ਲੋਕ ਕਮਿਸ਼ਨਰ ਦੇ ਦਫ਼ਤਰ ਦੀਆਂ ਪੌੜੀਆਂ ਚੜਨ ਲੱਗੇ ਤਾਂ ਉਨ੍ਹਾਂ ਨੂੰ ਨਿਗਮ ਦਫ਼ਤਰ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਵਲੋਂ ਹੇਠਾਂ ਹੀ ਰੋਕ ਦਿੱਤਾ ਗਿਆ | ਇਸ ਉਪਰੰਤ ਵਧੀਕ ਕਮਿਸ਼ਨਰ ਡਾ: ਜੈਇੰਦਰ ਸਿੰਘ ਵਲੋਂ ਵਲੋਂ ਸੁਨੇਹਾ ਭੇਜ ਕੇ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲੇ ਨੂੰ ਆਪਣੇ ਦਫ਼ਤਰ ਵਿਖੇ ਸੱਦਿਆ ਅਤੇ 10 ਦਿਨਾਂ ਅੰਦਰ ਉਨ੍ਹਾਂ ਦੀ ਵਾਰਡ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਸੰਬੰਧੀ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੌਂਸਲਰ ਵਲੋਂ ਪਹਿਲਾਂ ਸ਼ਿਕਾਇਤ ਕੀਤੇ ਜਾਣ 'ਤੇ ਉਸ ਦੀ ਵਾਰਡ 'ਚ ਸੁਪਰ ਸੱਕਰ ਮਸ਼ੀਨ ਭੇਜੀ ਗਈ ਸੀ ਪਰ ਉਸ ਨੂੰ ਕੌਂਸਲਰ ਦੇ ਬੇਟੇ ਨੇ ਵਾਪਸ ਭੇਜ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਨਗਰ ਨਿਗਮ ਲੋਕਾਂ ਦੀ ਸੇਵਾ ਲਈ ਹੈ ਅਤੇ ਉਹ ਆਪਣੇ ਦਫ਼ਤਰ ਵਿਚ ਬੈਠ ਕੇ ਲੋਕਾਂ ਦੀਆਂ ਸਮਸਿਆਵਾਂ ਨੂੰ ਸੁਣਦੇ ਹਨ ਪਰ ਨਾਅਰੇਬਾਜੀ ਕਰਦੇ ਆਉਣਾ ਗਲਤ ਹੈ | ਇਸ ਮੌਕੇ 'ਤੇ ਸੁਖਦੇਵ ਸਿੰਘ ਭੱਲਾ, ਰਕੇਸ਼ ਕੁਮਾਰ, ਧਰਮਿੰਦਰ ਸ਼ਰਮਾ, ਕਾਲੂ ਪਹਿਲਵਾਨ, ਵਿਸ਼ਾਲ ਕੁਮਾਰ, ਦੀਪੂ, ਪ੍ਰਦੀਪ ਠਾਕਰੁ, ਸਾਹਿਬ ਮਹੇਸ਼ਵਰੀ, ਕੇ.ਪੀ. ਸਿੰਘ, ਉਂਕਾਰ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ , ਰੂਪ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਕੇ.ਡੀ. ਸਕੂਲ ਆਫ਼ ਐਕਸੀਲੈਂਸ ਦੇ ਵਿਦਿਆਰਥੀਆਂ ਨੇ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ 'ਚ ਇਤਿਹ... ਅਗਲੀ ਖ਼ਬਰ ਸਰਬਜੀਤ ਸਿੰਘ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਰਾਜਵਿੰਦਰ ਕੌਰ ਮੀਤ ਚੇਅਰਪਰਸਨ ਚੁਣੇ ਗਏ <br/>
Ad Position 24