ਮਾਨਾਂਵਾਲਾ, 14 ਮਈ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਕੇ. ਡੀ. ਸਕੂਲ ਆਫ਼ ਐਕਸੀਲੈਂਸ, ਦੋਬੁਰਜੀ ਦੇ ਵਿਦਿਆਰਥੀਆਂ ਨੇ ਐੱਮ.ਐੱਲ.ਐੱਮ. ਸਪੋਰਟਸ ਕਲੱਬ, ਅੰਮਿ੍ਤਸਰ ਵਿਖੇ ਆਯੋਜਿਤ ਸੀ.ਆਈ.ਐੱਸ.ਸੀ.ਈ. ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ | ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵਰਗ 14 (ਸਿੰਗਲ) ਅੱਠਵੀਂ ਜਮਾਤ ਦੀ ਵਿਦਿਆਰਥਣ ਅੰਮਿ੍ਤ ਕੌਰ ਨੇ ਤੀਜਾ ਇਨਾਮ ਪ੍ਰਾਪਤ ਕੀਤਾ, ਜੋ ਖੇਤਰੀ ਪੱਧਰ ਦੀ ਚੈਂਪੀਅਨਸ਼ਿਪ ਲਈ ਚੁਣੀ ਗਈ | ਵਰਗ 14 (ਡਬਲ) ਅੰਮਿ੍ਤ ਕੌਰ ਅਤੇ ਅਗਮਪ੍ਰੀਤ ਕੌਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ | ਵਰਗ 17 ਲੜਕੇ (ਸਿੰਗਲ) ਵਿਚ ਵਾਰਿਸਦੀਪ ਸਿੰਘ ਨੇ ਪਹਿਲਾ ਇਨਾਮ ਅਤੇ ਹਰਫ਼ਤਿਹ ਸਿੰਘ ਨੇ ਤੀਜਾ ਇਨਾਮ ਪ੍ਰਾਪਤ ਕੀਤਾ | ਵਰਗ 17 ਲੜਕੇ (ਡਬਲ) ਵਿਚ ਵਾਰਿਸਦੀਪ ਸਿੰਘ ਅਤੇ ਸਿਮਰਪ੍ਰੀਤ ਸਿੰਘ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸਰਜੋਤ ਸਿੰਘ ਸਾਹਨੀ, ਹਰਜੀਤ ਸਿੰਘ ਸਚਦੇਵਾ, ਪ੍ਰੀਤਪਾਲ ਸਿੰਘ ਨਰੂਲਾ, ਹੰਸਬੀਰ ਸਿੰਘ ਅਤੇ ਪਿ੍ੰ: ਹਰਕਮਲਪ੍ਰੀਤ ਕੌਰ ਵਲੋਂ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਮੁਬਾਰਕਬਾਦ ਦਿੱਤੀ ਗਈ |