10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਇਨਕਮ ਟੈਕਸ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 15-05-2026

ਅੰਮਿ੍ਤਸਰ, 14 ਮਈ (ਰਾਜੇਸ਼ ਕੁਮਾਰ ਸ਼ਰਮਾ)-ਇਨਕਮ ਟੈਕਸ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਅੰਮਿ੍ਤਸਰ ਦੀ ਮੀਟਿੰਗ ਹੋਈ | ਮੀਟਿੰਗ 'ਚ ਸਰਬਸੰਮਤੀ ਨਾਲ ਇਕ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਐਡਵੋਕੇਟ ਅਮਨਦੀਪ ਸਿੰਘ ਲਾਂਬਾ ਨੂੰ ਪ੍ਰਧਾਨ, ਸੀ. ਏ. ਭਾਵੇਸ਼ ਮਹਾਜਨ ਨੂੰ ਉਪ ਪ੍ਰਧਾਨ, ਸੀ. ਏ. ਰਣਦੀਪ ਮਹਾਜਨ ਨੂੰ ਸਕੱਤਰ ਅਤੇ ਐਡਵੋਕੇਟ ਰਮਣੀਕ ਸਿੰਘ ਭਾਟੀਆ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ | ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਲਾਂਬਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਐਸੋਸੀਏਸ਼ਨ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਨਵੀਂ ਟੀਮ ਐਸੋਸੀਏਸ਼ਨ ਦੇ ਮੈਂਬਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਸੰਗਠਨ ਨੂੰ ਮਜ਼ਬੂਤ ??ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ | ਮੀਟਿੰਗ ਵਿਚ ਪਿਛਲੀ ਕਾਰਜਕਾਰੀ ਕਮੇਟੀ ਦੁਆਰਾ ਕੀਤੇ ਗਏ ਕੰਮ ਦੀ ਵੀ ਸ਼ਲਾਘਾ ਕੀਤੀ ਗਈ | ਮੈਂਬਰਾਂ ਨੇ ਸਾਬਕਾ ਪ੍ਰਧਾਨ ਸੀ. ਏ. ਗੌਰਵ ਗੁਪਤਾ, ਉਪ ਪ੍ਰਧਾਨ ਐਡਵੋਕੇਟ ਸਲਿਲ ਚੋਪੜਾ, ਸਕੱਤਰ ਐਡਵੋਕੇਟ ਵਿਕਰਮ ਦਾਸ ਅਤੇ ਸੰਯੁਕਤ ਸਕੱਤਰ ਸੀ. ਏ. ਵਿਸ਼ਾਲ ਤੁਲੀ ਦਾ ਆਪਣੇ ਕਾਰਜਕਾਲ ਦੌਰਾਨ ਸੰਗਠਨ ਨੂੰ ਸਫਲਤਾਪੂਰਵਕ ਚਲਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਅੰਮਿ੍ਤਸਰ ਐਡਵੋਕੇਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ, ਸੀ. ਏ. ਲਖਵਿੰਦਰ ਸਿੰਘ ਭਾਟੀਆ, ਐਡਵੋਕੇਟ ਲਾਲੀ ਅਰੋੜਾ, ਐਡਵੋਕੇਟ ਸੁਧੀਰ ਮਹਿਰਾ, ਸੀ. ਏ. ਵਿਪੁਲ ਅਰੋੜਾ, ਸੀ. ਏ. ਜਤਿੰਦਰ ਵੰਸਲ, ਵਿਨੋਦ ਮਹਾਜਨ, ਸੰਜੇ ਕਪੂਰ, ਦਵਿੰਦਰ ਸਿੰਘ, ਸੁਧੀਰ ਖੇੜਾ, ਮੁਕੇਸ਼ ਗਰਗ, ਅਤੁਲ ਸੇਠ, ਸੁਭਾਸ਼ ਮਹਾਜਨ, ਸੀ. ਏ. ਪੂਜਾ ਤਿ੍ਖਾ, ਸੀ. ਏ. ਅਮਿਤ ਹਾਂਡਾ, ਸੀ. ਏ. ਮਨੋਜ ਕੁਮਾਰ, ਐਡਵੋਕੇਟ ਅਨਿਲ ਪੁਰੀ, ਐਡਵੋਕੇਟ ਮਨਜੀਤ ਸਿੰਘ ਆਨੰਦ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਐਡਵੋਕੇਟ ਐਮਕੇ ਚੋਪੜਾ, ਸੀ. ਏ. ਇਕਬਾਲ ਸਿੰਘ ਗਰੋਵਰ, ਸੀ. ਏ. ਰਾਘਵ ਬਾਂਸਲ ਅਤੇ ਸੀ. ਏ. ਮਨਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਮੈਂਬਰ ਮੀਟਿੰਗ ਵਿਚ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਵਨੀਤ ਬਿੱਟੂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਕੇ.ਡੀ. ਸਕੂਲ ਆਫ਼ ਐਕਸੀਲੈਂਸ ਦੇ ਵਿਦਿਆਰਥੀਆਂ ਨੇ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ 'ਚ ਇਤਿਹ...
Ad Position 24