ਰਾਜਾਸਾਂਸੀ, 14 ਮਈ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਵਿਖੇ ਮੌਸਮ ਖ਼ਰਾਬ ਹੋਣ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਰਾਤ ਪਹੁੰਚਣ ਵਾਲੀਆਂ ਉਡਾਣਾਂ ਨੂੰ ਅਚਾਨਕ ਦਿੱਲੀ ਵੱਲ ਡਿਵਰਟ ਕਰਨਾ ਪਿਆ ¢ ਜਾਣਕਾਰੀ ਅਨੁਸਾਰ ਰਾਤ 9.50 ਅਤੇ 10.00 ਵਜੇ ਦਿੱਲੀ ਤੋਂ ਅੰਮਿ੍ਤਸਰ ਪਹੁਚਣ ਵਾਲੀਆਂ ਏਅਰ ਇੰਡੀਆ ਦੀਆਂ ਘਰੇਲੂ ਦੋਵੇਂ ਉਡਾਣਾਂ ਨੂੰ ਹਵਾਈ ਰਸਤੇ ਤੋਂ ਹੀ ਦਿੱਲੀ ਵੱਲ ਮੋੜ ਦਿੱਤਾ ਗਿਆ¢ ਇਸ ਤੋਂ ਇਲਾਵਾ ਸ਼ਾਰਜਾਹ ਤੋਂ ਅੰਮਿ੍ਤਸਰ ਰਾਤ 10.40 ਵਜੇ ਪਹੁੰਚਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਣ ਨੰਰ ਵੀ ਦਿੱਲੀ ਵੱਲ ਮੋੜ ਦਿੱਤਾ ਗਿਆ ¢ ਇਸ ਤੋਂ ਇਲਾਵਾ ਇਸ ਸਮੇਂ ਦੀਆਂ ਰਵਾਨਾ ਹੋਣ ਵਾਲੀਆਂ ਕੁੱਝ ਉਡਾਣਾਂ ਦੇਰੀ ਵਿਚ ਰਹੀਆਂ¢