ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)-ਗੀਤਕਾਰ ਦਲਜੀਤ ਸਿੰਘ ਅਰੋੜਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਨੇ ਫ਼ਿਲਮ ਅਦਾਕਾਰਾਂ ਦੇ ਨਾਲ ਨਾਲ ਸੈਂਕੜੇ ਗੀਤ ਵੀ ਲਿਖੇ ਜਿਸ ਨੂੰ ੂ ਪਾਕਿਸਤਾਨੀ ਗਾਇਕ ਜਾਵੇਦ ਬਸ਼ੀਰ ਤੇ ਅਕਬਰ ਅਲੀ ਤੋਂ ਇਲਾਵਾ ਦਲੇਰ ਮਹਿੰਦੀ, ਮੀਕਾ, ਇੰਦਰਜੀਤ ਨਿੱਕੂ, ਨਛੱਤਰ ਗਿੱਲ, ਫਿਰੋਜ਼ਖਾਨ, ਮਾਸਟਰ ਸਲੀਮ ਵਰਗੇ ਗਾਇਕਾਂ ਵਲੋਂ ਗਾਏ | ਇਸੇ ਤਰਾਂ ਦਲਜੀਤ ਸਿੰਘ ਅਰੋੜਾ ਵਲੋਂ ਜਾਨਵਰਾਂ ਦੀ ਭਾਵਨਾ ਨੂੰ ਬਿਆਨ ਕਰਦੇ ਗੀਤ 'ਮਾਨਾ ਕੇ ਬੇਜ਼ਬਾਨ ਹੂੰ, ਪਰ ਦਿਲ ਤੋਂ ਮੇਰੇ ਪਾਸ ਹੈ, ਤੇਰੀ ਹੀ ਤਰਾਂ ਏ ਬੰਦੇ ਜੀਨੇ ਕੀ ਮੁਝਕੋ ਆਸ' ਜੋ 2021 'ਚ ਗਾਇਕ ਯਾਕੂਬ ਗਿੱਲ ਵਲੋਂ ਗਾਇਆ ਗਿਆ ਸੀ ਅੱਜ ਸੋਸ਼ਲ ਮੀਡੀਆ ਪਲੇਟਫ਼ਾਰਮ 'ਚ ਧੁੰਮਾਂ ਪਾ ਰਿਹਾ ਹੈ | ਇਸ ਗੀਤ ਨੂੰ 138 ਬਿਲੀਅਨ ਲੋਕ ਸੁਣ ਚੁੱਕੇ ਹਨ ਇਸ ਤੋਂ ਇਲਾਵਾ ਲੱਖਾਂ ਹੀ ਵੀਡੀਓ ਵਿਚ ਇਸ ਗੀਤ ਨੂੰ ਲਗਾਇਆ ਜਾ ਚੁਕਾ ਹੈ ਜਿਸ ਨੂੰ ਕਰੋੜਾਂ ਲੋਕਾਂ ਵਲੋਂ ਦੇਖਿਆ ਜਾ ਚੁਕਾ ਹੈ | ਇਸ ਗੀਤ ਦੀ ਸਫਲਤਾ ਸਬੰਧੀ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਕਿ ਉਨਾਂ ਵਲੋਂ ਆਪਣੇ ਗੀਤ ਰਾਹੀਂ ਜਾਨਵਰਾਂ ਅੰਦਰ ਧੜਕਦੇ ਦਿਲ ਦੀ ਆਵਾਜ਼ ਨੂੰ ਬਿਆਨ ਕੀਤਾ ਹੈ | ਕਿਸ ਤਰਾਂ ਉਨਾਂ ਵਿਚ ਵੀ ਇਨਸਾਨ ਦੀ ਤਰਾਂ ਜਿਊਣ ਦੀ ਉਮੀਦ ਹੁੰਦੀ ਹੈ | ਉਨਾਂ ਕਿਹਾ ਕਿ ਗੀਤ ਲੋਕਾਂ ਨੂੰ ਕੁਦਰਤ ਅਤੇ ਕੁਦਰਤ ਵਲੋਂ ਪੈਦਾ ਕੀਤੇ ਬੇਜ਼ੁਬਾਨ ਜੀਵਾਂ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੈ |