18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡੇਅਰੀ ਫਾਰਮਰ ਯੂਨੀਅਨ ਤੇ ਭਾਕਿਯੂ (ਸਿੱਧੂਪੁਰ) ਵਲੋਂ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 19-05-2026

ਅੰਮਿ੍ਤਸਰ, 18 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਡੇਅਰੀ ਫਾਰਮਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਸਾਂਝੇ ਰੂਪ 'ਚ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਬਚਾਉਣ, ਨਕਲੀ ਪਨੀਰ/ਖੋਏ ਦੇ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਨੱਥ ਪਾਉਣ ਤੇ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਡੀ. ਸੀ. ਦਫ਼ਤਰ ਦੇ ਬਾਹਰ ਸੜਕਾਂ 'ਤੇ ਦੁੱਧ ਡੋਲ੍ਹਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ਨੇਕਤਾ ਸਿੱਧੂਪੁਰ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲੀ, ਰਣਜੀਤ ਸਿੰਘ ਲੁਹਾਰਕਾ ਪ੍ਰਧਾਨ ਦੋਧੀ ਯੂਨੀਅਨ ਦੇ ਕਿਹਾ ਕਿ ਡੇਅਰੀ ਧੰਦੇ ਦਾ ਖਰਚਾ ਲਗਾਤਾਰ ਵਧ ਰਿਹਾ ਹੈ, ਪਰ ਉਸ ਮੁਕਾਬਲੇ ਦੁੱਧ ਦੇ ਰੇਟ ਨਹੀਂ ਵਧ ਰਹੇ ਹਨ | ਉਨ੍ਹਾਂ ਕਿਹਾ ਕਿ ਨਕਲੀ ਦੁੱਧ, ਪਨੀਰ ਤੇ ਖੋਏ ਦੀ ਭਰਮਾਰ ਦੇਖਣ ਨੂੰ ਮਿਲ ਰਹੀ, ਜੋ ਸ਼ਰੇਆਮ ਕੈਮੀਕਲ ਤੇ ਸਿੰਥੈਟਿਕ ਚੀਜ਼ਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਨਕਲੀ ਅਤੇ ਸਸਤੇ ਪਨੀਰ, ਦੁੱਧ, ਖੋਏ ਦੀ ਵੱਡੀ ਪੱਧਰ 'ਤੇ ਸਪਲਾਈ ਹੋਣ ਕਾਰਨ, ਕੋਈ ਵੀ ਦੁਕਾਨਦਾਰ ਜਾਂ ਹਲਵਾਈ ਸਾਡੇ ਡੇਅਰੀ ਫਾਰਮਰਾਂ ਦੇ ਸ਼ੁੱਧ ਅਤੇ ਅਸਲੀ ਦੁੱਧ ਦੀ ਸਹੀ ਕੀਮਤ ਭਰਨ ਨੂੰ ਰਾਜ਼ੀ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਵਿਸ਼ੇਸ਼ ਟਾਸਕ ਫੋਰਸ ਦਾ ਗਠਨ, ਹੋਟਲਾਂ ਤੇ ਮੈਰਿਜ ਪੈਲੇਸਾਂ ਦੀ ਚੈਕਿੰਗ, ਦੁੱਧ ਦੇ ਸਰਕਾਰੀ ਰੇਟ ਨਿਰਧਾਰਿਤ ਹੋਣ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਇਸ ਗੰਭੀਰ ਮਸਲੇ 'ਤੇ ਤੁਰੰਤ ਕੋਈ ਠੋਸ ਕਾਰਵਾਈ ਨਾ ਕੀਤੀ ਗਈ, ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਨਰਿੰਦਰਜੀਤ ਸਿੰਘ ਪੰਨੂ, ਬਲਜਿੰਦਰ ਸਿੰਘ, ਬਲਰਾਜ ਸਿੰਘ ਰਾਜਾ ਝਬਾਲ ਰੋਡ, ਚਰਨਜੀਤ ਸਿੰਘ ਵੇਰਕਾ, ਮਨਦੀਪ ਸਿੰਘ ਸ਼ੂਹਰਾ, ਮੇਜਰ ਸਿੰਘ ਮੁਰਾਦਪੁਰਾ, ਦਲਬੀਰ ਸਿੰਘ ਮਹਦੀਪੁਰਾ, ਸ਼ਮਸ਼ੇਰ ਸਿੰਘ ਸ਼ੇਰੂ ਮੁਰਾਦਪੁਰਾ, ਜਸਬੀਰ ਸਿੰਘ ਬਾਬਾ ਜੱਸਾ, ਸੁਖਵਿੰਦਰ ਸਿੰਘ ਲੁਹਾਰਕਾ, ਅਰਸ਼ਦੀਪ ਸਿੰਘ, ਝਿਲਮਰ ਸਿੰਘ, ਹਰਦੀਪ ਸਿੰਘ, ਮੋਹਣ ਸਿੰਘ ਮਜੀਠਾ ਰੋਡ, ਭਜਨ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਕਈ ਬੈਂਕਾਂ ਦੇ ਏ.ਟੀ.ਐੱਮ. ਹੋਏ ਕੈਸ਼ਲੈੱਸ, ਲੋਕਾਂ ਨੂੰ ਕਰਨਾ ਪੈ ਰਿਹੈ ਨਿਰਾਸ਼ਾ ਦਾ ਸਾਹਮਣਾ <br/> ਅਗਲੀ ਖ਼ਬਰ ਇੰਡਕਸ਼ਨ ਚੁੱਲ੍ਹਾ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ
Ad Position 24